ਬਠਿੰਡਾ ਦੇ ਤਿੰਨ ਨੌਜਵਾਨਾਂ ਨੇ ਏਸ਼ੀਅਨ ਗੇਮਜ ’ਚ ਜਿੱਤੇ ਤਿੰਨ ਗੋਲਡ ਮੈਡਲ - ਤਿੰਨ ਗੋਲਡ ਮੈਡਲ ਜਿੱਤਕੇ ਪਰਤੇ
🎬 Watch Now: Feature Video
ਬਠਿੰਡਾ: ਜ਼ਿਲ੍ਹੇ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਵੱਲੋਂ ਏਸ਼ੀਅਨ ਗੇਮਜ਼ ਜੋ ਨੇਪਾਲ ਦੇ ਕਾਠਮੰਡੂ ਵਿਚ ਹੋਈਆਂ ਸੀ ’ਚ ਤਿੰਨ ਗੋਲਡ ਮੈਡਲ ਜਿੱਤਕੇ ਪਰਤੇ ਜਿਨ੍ਹਾਂ ਦਾ ਦਾ ਬਠਿੰਡਾ ਦੇ ਰੇਲਵੇ ਸਟੇਸ਼ਨ ’ਤੇ ਸ਼ਹਿਰ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਕੋਚ ਨਿਤਿਨ ਨੇ ਦੱਸਿਆ ਕਿ ਉਹ ਮਾਰਸ਼ਲ ਆਰਟ ਅਤੇ ਸਕੇਟਿੰਗ ਕੋਚ ਹੈ। ਨੇਪਾਲ ਦੇ ਕਾਠਮੰਡੂ ਵਿਚ 23 ਅਪ੍ਰੈਲ ਤੋਂ 28 ਅਪ੍ਰੈਲ ਤੱਕ ਹੋਈਆਂ ਏਸ਼ੀਅਨ ਗੇਮਜ਼ ਵਿੱਚ ਉਸਦੇ ਵਿਦਿਆਰਥੀ ਪਾਰੁਲ ਨੇ ਫੋਰ ਹੰਡਰਡ ਸਕੇਟਿੰਗ ਰੇਸ ਵਿਚ ਚਾਰ ਦੇਸ਼ਾਂ ਨੂੰ ਹਰਾ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ, ਇਸੇ ਤਰ੍ਹਾਂ ਉਨ੍ਹਾਂ ਦੇ ਦੂਜੇ ਵਿਦਿਆਰਥੀ ਹਰਸ਼ ਪਾਰਕ ਨੇ ਅਤੇ ਉਨ੍ਹਾਂ ਖੁਦ 1600 ਮੀਟਰ ਸਕੇਟਿੰਗ ਰੇਸ ਵਿੱਚ ਗੋਲਡ ਮੈਡਲ ਜਿੱਤਿਆ ਹੈ। ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਐਨਰਜੀ ਨੂੰ ਖੇਡਾਂ ਵਿੱਚ ਡਾਹੁਣ ਅਤੇ ਦੇਸ਼ ਦਾ ਨਾਂ ਚਮਕਾਉਣ ਅਤੇ ਨਸ਼ੇ ਤੋਂ ਦੂਰ ਰਹਿਣ।