ਸਿਵਲ ਹਸਪਤਾਲ ’ਤੇ ਚੋਰਾਂ ਨੇ ਕੀਤਾ ਹੱਥ ਸਾਫ਼ ! ਨਸ਼ਾ ਛਡਾਊ ਗੋਲੀਆਂ ਸਣੇ ਕਈ ਹੋਰ ਸਾਮਾਨ ਲੈ ਕੇ ਹੋਏ ਫ਼ਰਾਰ - ਨਸ਼ਾ ਛਡਾਊ ਗੋਲੀਆਂ ਸਣੇ ਕਈ ਹੋਰ ਸਾਮਾਨ ਲੈ ਕੇ ਹੋਏ ਫਰਾਰ
🎬 Watch Now: Feature Video
ਤਰਨਤਾਰਨ: ਵਿਧਾਨਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਕਸਬਾ ਹਰੀਕੇ ਵਿਖੇ ਬੇਖੌਫ ਚੋਰਾਂ ਨੇ ਸਿਵਲ ਹਸਪਤਾਲ ਨੂੰ ਆਪਣਾ ਨਿਸ਼ਾਨਾ ਬਣਾਇਆ। ਮਾਮਲੇ ਸਬੰਧੀ ਹਸਪਤਾਲ ਦੇ ਸਟਾਫ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਹਸਪਤਾਲ ਦੇ ਮੇਨ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ। ਉਨ੍ਹਾਂ ਨੇ ਅੰਦਰ ਦੇਖਿਆ ਤਾਂ ਅੰਦਰ ਦੇ ਸਾਰੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸੀ, ਜਿਨ੍ਹਾਂ ਵਿੱਚੋਂ 15 ਤੋਂ 16 ਹਜ਼ਾਰ ਨਸ਼ਾ ਛਡਾਊ ਗੋਲੀਆਂ, ਇਕ ਰਿਕਾਰਡ ਰੂਮ ਵਿੱਚ ਪਿਆ ਕੰਪਿਊਟਰ ਅਤੇ ਦਰਦਾਂ ਵਾਲੇ ਟੀਕੇ ਆਦਿ ਚੋਰੀ ਹੋਏ ਪਏ ਸੀ। ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ ਅਤੇ ਇਸ ਦੀ ਡੂੰਘਾਈ ਨਾਲ ਛਾਣਬੀਣ ਕਰ ਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।