ਰਵੀ ਦਰਿਆ ‘ਤੇ ਪਾਕਿਸਤਾਨ ਸਰਕਾਰ ਨੇ ਪੁੱਲ ਬਣਾਉਣ ਦਾ ਕੰਮ ਕੀਤਾ ਸ਼ੁਰੂ - bridge on the Ravi river
🎬 Watch Now: Feature Video
ਗੁਰਦਾਸਪੁਰ: ਭਾਰਤ ਅਤੇ ਪਕਿਸਤਾਨ ਸਰਕਾਰ (Government of India and Pakistan) ਵੱਲੋਂ ਪਹਿਲ ਕਦਮੀ ਕਰਦੇ ਹੋਏ ਨਾਨਕ ਨਾਮ ਲੇਵਾ ਸੰਗਤਾਂ ਲਈ ਕਰਤਾਪੁਰ ਲਾਂਘਾ ਖੋਲ੍ਹਿਆ ਗਿਆ ਸੀ, ਤਾਂ ਜੋ ਭਾਰਤ ਦੇਸ਼ ਦੀ ਸੰਗਤ ਪਕਿਸਤਾਨ ‘ਚ ਸਥਿਤ ਗੁਰਦੁਆਰ ਸ੍ਰੀ ਕਰਤਾਰਪੁਰ ਸਾਹਿਬ (Gurdwara Sri Kartarpur Sahib) ਜੀ ਦੇ ਦਰਸ਼ਨ ਕਰ ਸਕਣ ਅਤੇ ਉਸ ਸਮੇਂ ਹੋਏ ਸਮਝੌਤੇ ਦੌਰਾਨ ਦੋਵਾਂ ਦੇਸ਼ਾਂ ਨੂੰ ਜੋੜਨ ਲਈ ਰਾਵੀ ਦਰਿਆ ਉੱਪਰ ਕਰਤਾਰਪੁਰ ਕੋਰੀਡੋਰ ਰਾਹੀਂ ਇੱਕ ਪੁੱਲ ਦਾ ਨਿਰਮਾਨ ਕਰਨਾ ਸੀ, ਉਸ ਸਮੇਂ ਭਾਰਤ ਸਰਕਾਰ (Government of India) ਵੱਲੋਂ ਆਪਣੀ ਵੱਲੋਂ ਪੁੱਲ ਦਾ ਸਾਰਾ ਕੰਮ ਮੁਕੱਮਲ ਕਰ ਲਿਆ ਗਿਆ ਸੀ, ਪਰ ਪਾਕਿਸਤਾਨ ਸਰਕਾਰ ਨੇ ਪੁੱਲ ਦਾ ਕੰਮ ਅਧੂਰਾ ਛੱਡ ਦਿੱਤਾ ਸੀ, ਪਰ ਹੁਣ ਪਾਕਿਸਤਾਨ ਸਰਕਾਰ ਵੱਲੋਂ ਵੀ ਪੁੱਲ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਦੋਵਾਂ ਦੇਸ਼ਾਂ ਨੂੰ ਰਾਵੀ ਦਰਿਆ ‘ਤੇ ਪੁੱਲ ਬਣਾ ਕੇ ਜੋੜ ਦਿੱਤਾ।