ਰਾਏਕੋਟ-ਧੂਰੀ ਰੋਡ 'ਤੇ ਸਥਿਤ ਰਜਬਾਹੇ ਦਾ ਖ਼ਸਤਾ ਹਾਲਤ ਦਾ ਪੁੱਲ ਦੇ ਰਿਹਾ ਹਾਦਸੇ ਨੂੰ ਸੱਦਾ - Raikot-Dhuri
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12516907-697-12516907-1626776947517.jpg)
ਰਾਏਕੋਟ:ਧੂਰੀ ਰੋਡ 'ਤੇ ਸਥਿਤ 'ਰਾਏਕੋਟ ਰਜਬਾਹੇ' ਦੇ ਖਸਤਾ ਹਾਲਤ ਪੁਲ ਕਾਰਨ ਕਿਸੇ ਸਮੇਂ ਵੀ ਵੱਡਾ ਭਿਆਨਕ ਹਾਦਸਾ ਵਾਪਰ ਸਕਦਾ ਹੈ। ਜਿਸ ਵਿੱਚ ਖਾਰ ਪੈਣ ਕਾਰਨ ਪਿਛਲੇ 3-4 ਸਾਲ ਤੋਂ ਪਾਣੀ ਦੀ ਲੀਕੇਜ ਹੋ ਰਹੀ ਹੈ। ਜੋ ਹੁਣ ਕਾਫੀ ਜ਼ਿਆਦਾ ਵੱਧ ਗਈ ਹੈ। ਜਦਕਿ ਕੁੰਭਕਰਨੀ ਨੀਂਦ ਸੁੱਤੇ ਪਏ ਨਹਿਰੀ ਵਿਭਾਗ ਨੇ ਅਜੇ ਤੱਕ ਇਸ ਖਸਤਾ ਹਾਲਤ ਪੁੱਲ ਦੀ ਸਾਰ ਤੱਕ ਨਹੀਂ ਲਈ, ਸਗੋਂ ਨਹਿਰੀ ਵਿਭਾਗ ਅਤੇ ਰਾਏਕੋਟ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਠੇਕੇਦਾਰ ਬਾਵਾ ਸਿੰਘ ਗਿੱਲ ਅਤੇ ਹੋਰਨਾਂ ਵਿਅਕਤੀਆਂ ਨੇ ਆਖਿਆ ਕਿ ਰਾਏਕੋਟ-ਧੂਰੀ ਰੋਡ 'ਤੇ ਸਥਿਤ ਰਜਬਾਹੇ ਦੇ ਗਾਇਬੀ ਪੁੱਲ ਦੀ ਪੁਰਾਣਾ ਹੋਣ ਕਾਰਨ ਹਾਲਤ ਕਾਫੀ ਖਸਤਾ ਬਣੀ ਹੋਈ ਹੈ।