ਝੋਨੇ ਦੀ ਫਸਲ ਤੇ ਚਾਈਨੀਜ ਵਾਇਰਸ਼ ਦੇ ਹਮਲੇ ਨੂੰ ਲੈ ਖੇਤੀਬਾੜੀ ਵਿਭਾਗ ਨੇ ਗਠਿਤ ਕੀਤੀਆ ਟੀਮਾਂ - Latest news from Moga
🎬 Watch Now: Feature Video
ਮੋਗਾ: ਵੱਖ-ਵੱਖ ਜਿਲਿਆਂ ਵਿੱਚ ਮੋਗਾ ਵਿੱਚ ਝੋਨੇ ਦੀ ਫਸਲ ਤੇ ਚਾਈਨੀਜ ਵਾਇਰਸ਼ ਦੇ ਹਮਲੇ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਮੋਗਾ ਦੇ ਮੁੱਖ ਅਫਸ਼ਰ ਡਾ. ਮਨਜੀਤ ਸਿੰਘ ਵੱਲੋਂ ਟੀਮਾਂ ਗਠਿਤ ਕੀਤੀਆਂ ਗਈਆਂ। ਇੰਨ੍ਹਾਂ ਟੀਮਾਂ ਵੱਲੋਂ ਮੋਗਾ ਜਿਲ੍ਹੇ ਦੇ ਪਿੰਡ ਢੁੱਕੀਕੇ, ਕਪੂਰੇ, ਨਾਹਲ ਖੋਟੇ, ਡਾਲਾ ਆਦਿ ਪਿੰਡ ਵਿੱਚ ਕਿਸਾਨ ਨੂੰ ਝੋਨੇ ਦੀ ਫਸਲ ਨੂੰ ਭਿਆਨਕ ਚਾਈਨੀਜ ਵਾਇਰਸ਼ ਬਿਮਾਰੀ ਤੋ ਬਚਾਉਣ ਲਈ ਜਾਣਕਾਰੀ ਦਿੱਤੀ ਗਈ। ਇਸ ਮੌਕੇ ਖੇਤੀ ਮਾਹਿਰ ਡਾਕਟਰ ਗੁਰਮਿੰਦਰ ਸਿੰਘ ਅਤੇ ਡਾ. ਗਗਨਦੀਪ ਕੌਰ ਨੇ ਕਿਸਾਨ ਵੀਰਾ ਨੂੰ ਝੋਨੇ ਦੇ ਅਖੀਰਲੇ ਪੜਾਅ ਵਿੱਚ ਬਿਆਨਕ ਬਿਮਾਰੀਆ ਤੋ ਬਚਾਉਣ ਸਬੰਧੀ ਜਾਣਕਾਰੀ ਦਿੱਤੀ ਵੱਖ-ਵੱਖ ਪਿੰਡ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਜਾ ਝੋਨੇ ਦੀ ਫਸਲ ਦਾ ਕੀਤਾ ਨਿਰੇਖਣ ਅਤੇ ਇਸ ਮੌਕੇ ਡਾ. ਗਗਨਦੀਪ ਕੌਰ ਨੇ ਵੱਖ-ਵੱਖ ਜਿਲ੍ਹਿਆ ਵਿੱਚ ਝੋਨੇ ਨੂੰ ਲੱਗੀ ਚਾਈਨੀਜ ਵਾਇਰਸ਼ ਬਿਮਾਰੀ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ। Attack of Chinese virus on paddy crop in Moga.