NIS ਪਟਿਆਲਾ ਦੇ 61ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਵੇਗਾ - ਪਟਿਆਲਾ ਦੇ ਵਿੱਚ NIS
🎬 Watch Now: Feature Video
ਪਟਿਆਲਾ: ਪਟਿਆਲਾ ਦੇ ਵਿੱਚ NIS ਪਟਿਆਲਾ ਦੇ 61ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ 'ਤੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡਾਂ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਸ਼ਾਮਿਲ ਹੋਣਗੇ। ਪਟਿਆਲਾ ਦੇ ਸਰਕਟ ਹਾਊਸ ਵਿਖੇ ਪਹੁੰਚੇ ਮੰਤਰੀ ਅਨੁਰਾਗ ਠਾਕੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਿਹੜੇ ਖਿਡਾਰੀ ਗੈਂਗਸਟਰ ਬਣਦੇ ਜਾ ਰਹੇ ਹਨ। ਸਾਰੇ ਹੀ ਖਿਡਾਰੀ ਇਕੋ ਜਿਹੇ ਨਹੀਂ ਹੁੰਦੇ ਕਈ ਖਿਡਾਰੀ ਮਜਬੂਰੀਆਂ ਦੇ ਕਾਰਨ ਗਲਤ ਰਸਤਾ ਚੁਣ ਲੈਂਦੇ ਹਨ ਮੇਰਾ ਮੰਨਣਾ ਹੈ ਕਿ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਅੱਗੇ ਵੱਧਣਾ ਚਾਹੀਦਾ ਹੈ।