ਤੇਜ਼ ਰਫਤਾਰ ਟਰੱਕ ਨੇ ਘਰ ਕੀਤਾ ਤਹਿਸ ਨਹਿਸ, ਦੇਖੋ ਹਾਦਸੇ ਦੀਆਂ ਤਸਵੀਰਾਂ - ਹਾਦਸੇ ਦੇ ਕਾਰਨ ਘਰ ਦਾ ਕਾਫੀ ਨੁਕਸਾਨ
🎬 Watch Now: Feature Video
ਬਠਿੰਡਾ: ਜ਼ਿਲ੍ਹੇ ਦੇ ਮੌੜ ਰਾਮਪੁਰ ਸੜਕ ਕੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇੱਕ ਤੇਜ਼ ਰਫਤਾਰ ਚ ਬੇਕਾਬੂ ਟਰੱਕ ਘਰ ਅੰਦਰ ਵੜ ਗਿਆ। ਇਸ ਹਾਦਸੇ ਦੇ ਕਾਰਨ ਘਰ ਦਾ ਕਾਫੀ ਨੁਕਸਾਨ ਹੋਇਆ। ਪਰ ਇਸ ਹਾਦਸੇ ਤੋਂ ਰਾਹਤ ਦੀ ਖਬਰ ਇਹ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਘਰ ਅੰਦਰ ਟਰੱਕ ਦੇ ਵੜ ਜਾਣ ਦੇ ਕਾਰਨ ਘਰ ਅਤੇ ਕਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਘਰ ਦੇ ਮਾਲਿਕ ਦਾ ਕਹਿਣਾ ਹੈ ਕਿ ਇਸ ਸੜਕ ’ਤੇ ਮੋੜ ਹੋਣ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰੇ ਹਨ ਪਰ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਫਿਲਹਾਲ ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਪੁਲਿਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।