ਡੇਰਾ ਮੁਖੀ ਰਾਮ ਰਹੀਮ ਨੇ ਦੂਜੀ ਵੀਡੀਓ ਰਾਹੀਂ ਸੰਗਤ ਨੂੰ ਦਿੱਤਾ ਇਹ ਸੰਦੇਸ਼ - ਡੇਰਾ ਸੱਚਾ ਸੌਦਾ ਸਿਰਸਾ ਦੀ ਮੈਨੇਜਮੈਂਟ
🎬 Watch Now: Feature Video
ਸਿਰਸਾ ਡੇਰਾ ਮੁਖੀ ਰਾਮ ਰਹੀਮ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਆਪਣੀ ਦੂਜੀ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਰਾਮ ਰਹੀਮ ਨੇ ਆਪਣੇ ਸ਼ਰਧਾਲੂਆਂ ਨੂੰ ਇੱਕ ਸੰਦੇਸ਼ ਦਿੱਤਾ ਹੈ, ਜਿਸ ਵਿੱਚ ਕਿਹਾ ਹੈ ਕਿ ਪ੍ਰਸ਼ਾਸ਼ਨ ਦੀਆਂ ਕੁਝ ਪਾਬੰਦੀਆਂ ਕਾਰਨ ਤੁਸੀਂ ਬਰਨਾਵਾ (ਯੂ.ਪੀ.) ਡੇਰੇ ਵਿੱਚ ਨਹੀਂ ਆ ਸਕਦੇ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਸਿਰਸਾ ਦੀ ਮੈਨੇਜਮੈਂਟ ਤੁਹਾਨੂੰ ਡੇਰੇ ਦੀ ਹਰ ਗਤੀਵਿਧੀ ਬਾਰੇ ਜਾਣਕਾਰੀ ਦਿੰਦੀ ਰਹੇਗੀ, ਜਿਸ 'ਤੇ ਸੰਗਤ ਨੇ ਪੂਰਾ ਅਮਲ ਕਰਨਾ ਹੈ ਤੇ ਸਾਰੀ ਸੰਗਤ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦਾ ਸੰਦੇਸ਼ ਦਿੱਤਾ ਹੈ।