ਚਸ਼ਮਦੀਦ ਨੇ ਸਾਕਾ ਨੀਲਾ ਤਾਰਾ ਦੀ ਹੱਡਬੀਤੀ ਕੀਤੀ ਬਿਆਨ
🎬 Watch Now: Feature Video
ਆਪਰੇਸ਼ਨ ਬਲੂ ਸਟਾਰ ਦੌਰਾਨ ਸ਼ਹੀਦ ਹੋਏ ਸਿੰਘਾਂ ਤੇ ਸਿੰਘਣੀਆਂ ਦੀ 35ਵੀਂ ਬਰਸੀ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦੁਕਾਨ ਕਰਨ ਡਾਕਟਰ ਦਵਿੰਦਰਪਾਲ ਸਿੰਘ ਨੇ ਅੱਖੀ ਵੇਖੇ ਹਾਲਾਤ ਦੱਸੇ। ਦਵਿੰਦਰਪਾਲ ਨੇ ਕਿਹਾ ਕਿ 1 ਤੋਂ 6 ਤਰੀਕ ਤੱਕ ਲਗਾਤਾਰ ਸ੍ਰੀ ਦਰਬਾਰ ਸਾਹਿਬ ਵਿੱਚ ਹਮਲਾ ਕੀਤਾ ਗਿਆ ਜਿਸ ਦੀਆਂ ਆਵਾਜ਼ ਰਾਹੀਂ ਲੋਕਾਂ ਦਾ ਦਰਦ ਆਲੇ-ਦੁਆਲੇ ਘਰਾਂ ਤੱਕ ਪਹੁੰਚ ਰਿਹਾ ਸੀ। ਇਸ ਤੋਂ ਬਾਅਦ 10-11 ਸਾਲ ਤੱਕ ਕੰਮ ਕਾਜ ਠੱਪ ਰਿਹਾ ਸੀ ਜੋ ਕਿ 1995 ਵਿੱਚ ਮੁੜ ਚੰਗੀ ਤਰ੍ਹਾਂ ਸ਼ੁਰੂ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਸ਼ਹਿਰ ਵਿੱਚ ਹਾਹਾਕਾਰ ਤੇ ਦਹਿਸ਼ਤ ਭਰਿਆ ਮਾਹੌਲ ਬਣਿਆ ਹੋਇਆ ਸੀ।