ਸੇਵਾਪੰਥੀ ਸੰਪਰਦਾਇ ਦੇ ਮੁਖੀ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗੀ ਮਦਦ
🎬 Watch Now: Feature Video
ਤਲਵੰਡੀ ਸਾਬੋ: ਸਿੱਖ ਪੰਥ ਦੀ ਸਤਿਕਾਰਿਤ ਸੇਵਾਪੰਥੀ ਸੰਪਰਦਾਇ ਵੱਲੋਂ ਕੁੱਝ ਵਿੱਦਿਅਕ ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ। ਮਹੰਤ ਕਾਹਨ ਸਿੰਘ ਨੇ ਦੱਸਿਆ ਕਿ ਸੰਪਰਦਾਇ ਵੱਲੋਂ 1990 ਵਿੱਚ ਮਲੋਟ ਦੇ ਛਾਪਿਆਂਵਾਲੀ ਵਿਖੇ ਕਾਲਜ ਖੋਲ੍ਹੇ ਗਏ ਸੀ, ਪਰ ਹੁਣ ਕੁੱਝ ਪੁਰਾਣੇ ਟਰੱਸਟੀਆਂ ਵੱਲੋਂ ਇਸ 'ਚ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ। ਇਸ ਲਈ ਸਹਿਯੋਗ ਦੀ ਆਸ ਨਾਲ ਸੇਵਾਪੰਥੀ ਸੰਪਰਦਾਇ ਦੇ ਮੁਖੀ ਮਹੰਤ ਕਾਹਨ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਰਿਹਾਇਸ਼ ਵਿਖੇ ਪਹੁੰਚੇ ਤੇ ਉਨ੍ਹਾਂ ਨੂੰ ਸਮੁੱਚੇ ਹਾਲਾਤਾਂ ਤੋਂ ਜਾਣੂੰ ਕਰਵਾਇਆ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਸੰਪਰਦਾਇ ਸੇਵਾਪੰਥੀ ਦਾ ਸਿੱਖ ਕੌਮ ਵਿੱਚ ਇੱਕ ਵਿਸ਼ੇਸ਼ ਸਥਾਨ ਹੈ। ਇਸ ਲਈ ਕੌਮ ਉਨ੍ਹਾਂ ਨਾਲ ਖੜੇਗੀ ਅਤੇ ਹਰ ਬਣਦਾ ਸਹਿਯੋਗ ਵੀ ਦਿੱਤਾ ਜਾਵੇਗਾ।