ਐਸਡੀਐਮ ਹਿਮਾਂਸ਼ੂ ਜੈਨ ਨੇ ਕੁਰਾਲੀ ਪਟਾਕਾ ਮਾਰਕਿਟ ਦਾ ਕੀਤਾ ਦੌਰਾ - ਰਿਹਾਇਸ਼ੀ ਇਲਾਕਿਆਂ
🎬 Watch Now: Feature Video
ਮੋਹਾਲੀ: ਦੀਵਾਲੀ ਦਾ ਤਿਉਹਾਰ ਲਾਗੇ ਆਉਣ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਰਾਲੀ ਸ਼ਹਿਰ ਵਿੱਚ ਆਤਿਸ਼ਬਾਜੀ ਦੀਆਂ ਦੁਕਾਨਾਂ ਨੂੰ ਰਿਹਾਇਸ਼ੀ ਇਲਾਕਿਆਂ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਕੁਰਾਲੀ ਸ਼ਹਿਰ ਦੀ ਪਟਾਕਾ ਮਾਰਕਿਟ ਦਾ ਦੌਰਾ ਕਰਦਿਆਂ ਐਸਡੀਐਮ ਹਿਮਾਂਸ਼ੂ ਜੈਨ ਨੇ ਆਤਿਸ਼ਬਾਜੀ ਦੇ ਕਾਰੋਬਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਸਾਰੇ ਦੁਕਾਨਦਾਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਲਾਇਸੈਂਸਾਂ ਤਹਿਤ ਆਪਣੀਆਂ ਦੁਕਾਨਾਂ 'ਤੇ ਗੁਦਾਮਾਂ 'ਚ ਆਤਿਸ਼ਬਾਜੀ ਜਮਾਂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਕਾਨੂੰਨ ਦੀ ਉਲੰਗਣਾ ਕਰੇਗਾ, ਉਸ ਖਿਲਾਫ਼ ਕਾਨੂੰਨ ਕਾਰਵਾਈ ਕੀਤੀ ਜਾਵੇਗੀ। ਆਤਿਸ਼ਬਾਜੀ ਦੇ ਕਾਰੋਬਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਜਲਦ ਤੋਂ ਜਲਦ ਸਾਰੀਆਂ ਕਮੀਆਂ ਨੂੰ ਦੂਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਐਸਡੀਐਮ ਹਿਮਾਂਸੂ ਜੈਨ ਨੇ ਦੱਸਿਆ ਉਨ੍ਹਾਂ ਦੀ ਅਗਵਾਈ ਵਿੱਚ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਤੇ ਸਿਟੀ ਪੁਲਿਸ ਥਾਣਾ ਦੇ ਐਸਐਚਓ ਨੂੰ ਲੈ ਕੇ ਇੱਕ ਟੀਮ ਦਾ ਗਠਨ ਕੀਤਾ ਜਾਵੇਗਾ, ਜੋ ਇਨ੍ਹਾਂ ਥੋਕ ਵਪਾਰੀਆਂ ਦੀ ਦੁਕਾਨਾਂ ਤੇ ਗੁਦਾਮਾਂ ਦੀ ਸਮੇਂ ਸਮੇਂ ਤੇ ਜਾਂਚ ਕਰੇਗੀ।