ਟਰੈਕਟਰ ਮੋਟਰਸਾਈਕਲ ਦੀ ਟੱਕਰ ਵਿੱਚ ਸਕੂਲੀ ਡਰਾਈਵਰ ਦੀ ਮੌਤ - violent tractor motorcycle collision
🎬 Watch Now: Feature Video
ਸੰਗਰੂਰ ਦੇ ਹਲਕਾ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਵਿਖੇ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਟਰੈਕਟਰ ਦੀ ਮੋਟਰਸਾਈਕਲ ਦੇ ਨਾਲ ਟੱਕਰ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਪ੍ਰਾਈਵੇਟ ਸੀਨੀਅਰ ਸੈਕੰਡਰੀ ਸਕੂਲ ਦਾ ਉਹ ਡਰਾਈਵਰ ਸੀ ਅਤੇ ਸਕੂਲ ਦੀ ਵੈਨ ਲੈਣ ਦੇ ਲਈ ਜਾ ਰਿਹਾ ਸੀ। ਪ੍ਰਿੰਸੀਪਲ ਗੁਰਜੰਟ ਸਿੰਘ ਨੇ ਦੱਸਿਆ ਕੇ ਵੈਨ ਦਾ ਦੂਜਾ ਡਰਾਈਵਰ ਛੁੱਟੀ ਉੱਤੇ ਸੀ। ਜਿਸ ਕਾਰਨ ਮੰਗਤ ਸਿੰਘ ਘੋੜੇਨਵ ਵੈਨ ਲੈਣ ਲਈ ਜਾ ਰਿਹਾ ਸੀ ਜਿਸਦੀ ਟਰੈਕਟਰ ਨਾਲ ਟੱਕਰ ਹੋਣ ਕਾਰਨ ਮੌਕੇ ਉੱਤੇ ਹੀ ਮੌਤ ਹੋ ਗਈ। ਮਾਮਲੇ ਸਬੰਧੀ ਸੁੱਖਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੰਗਤ ਸਿੰਘ ਦੀ ਲਾਸ਼ ਮੂਨਕ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਬਾਕੀ ਕਾਰਵਾਈ ਮੌਕੇ ਅਨੁਸਾਰ ਅਮਲ ਵਿੱਚ ਲਿਆਂਦੀ ਜਾਵੇਗੀ।