ਸਰਵਨ ਸਿੰਘ ਧੁੰਨ ਖੇਮਕਰਨ ਤੋਂ AAP ਵੱਲੋਂ ਹਲਕਾ ਇੰਚਾਰਜ ਨਿਯੁਕਤ - AAP constituency in-charge
🎬 Watch Now: Feature Video
ਖੇਮਕਰਨ:ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰ ਸਿਪ ਵੱਲੋ ਸਰਵਨ ਸਿੰਘ ਨੂੰ ਹਲਕਾ ਖੇਮਕਰਨ ਦੇ ਇੰਚਾਰਜ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਿਸ ਤੋੋਂ ਬਾਅਦ ਹਲਕਾ ਖੇਮਕਰਨ ਕਰਨ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਉੱਥੇ ਸਰਵਨ ਸਿੰਘ ਵੱਲੋ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਜਨਮ ਅਸਥਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਮੌਕੇ ਇਲਾਕੇ ਦੇ ਵਰਕਰਾਂ ਵੱਲੋ ਵੱਡੀ ਗਿਣਤੀ ਵਿੱਚ ਹਾਜਰੀ ਲਗਵਾਈ ਗਈ। ਇਸ ਮੌਕੇ ਸਰਵਨ ਸਿੰਘ ਕਿਹਾ ਕਿ ਮੈ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਕਿਹਾ, ਕਿ ਪਾਰਟੀ ਵੱਲੋੋਂ ਮੈਨੂੰ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਵਾਗਾ।