'ਕੈਪਟਨ ਸਰਕਾਰ ਦਾ 100 ਕਰੋੜ ਹੜ੍ਹ ਪੀੜਤਾਂ ਲਈ ਕਿਤੇ ਪਹੁੰਚਿਆ ਵਿਖਾਈ ਨਹੀਂ ਦੇ ਰਿਹਾ' - SAD spokesperson Charanjit Brar
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-4217621-thumbnail-3x2-akali-dal.jpg)
ਚੰਡੀਗੜ੍ਹ: ਪੰਜਾਬ ਦੇ ਅੰਦਰ ਆਏ ਹੜ੍ਹ ਤੋਂ ਬਾਅਦ ਕੈਪਟਨ ਸਰਕਾਰ ਨੇ ਮਦਦ ਲਈ ਸੌ ਕਰੋੜ ਲੋਕਾਂ ਲਈ ਐਲਾਨੀ ਸੀ ਜਿਸ ਉੱਪਰ ਹੁਣ ਅਕਾਲੀ ਦਲ ਨੇ ਚੁਟਕੀ ਲਈ ਹੈ। ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਕਿਹਾ ਹੈ ਕਿ ਕੈਪਟਨ ਸਾਹਿਬ ਦਾ ਐਲਾਨਿਆ ਸੌ ਕਰੋੜ ਕਿਤੇ ਪਹੁੰਚਿਆ ਦਿਖਾਈ ਨਹੀ ਦੇ ਰਿਹਾ। ਕੈਪਟਨ ਸਾਹਿਬ ਦੱਸਣ ਕਿ ਉਹ ਸੌ ਕਰੋੜ ਕਿਵੇਂ ਪਹੁੰਚੇਗਾ ਤੇ ਕਿੱਥੇ ਪਹੁੰਚਾਇਆ ਗਿਆ ਹੈ। ਬਰਾੜ ਨੇ ਕਿਹਾ ਕਿ ਸਤਲੁਜ ਕੰਢੇ ਜਿਹੜੇ 14 ਦੇ ਕਰੀਬ ਬ੍ਰਿਜ ਹਨ ਇੱਕ ਥਾਂ ਦੇ ਉੱਪਰ ਵੀ ਜੇਸੀਬੀ ਨਹੀਂ ਲੱਗੀ ਹੋਈ। ਕੈਪਟਨ ਸਰਕਾਰ ਸਿਰਫ਼ ਕੇਂਦਰ ਨੂੰ ਦੋਸ਼ ਦਿੰਦੀ ਹੈ ਕਿ ਕੇਂਦਰ ਨੇ ਕੰਮ ਢਿੱਲਾ ਕੀਤਾ ਪਰ ਇੱਥੇ ਤਾਂ ਸੂਬਾ ਸਰਕਾਰ ਦੇ ਹੱਥ ਵਿੱਚ ਹੀ ਸਭ ਕੁਝ ਹੈ ਫਿਰ ਵੀ ਮੋਰਚਾ ਆਰਮੀ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਹੀ ਸੰਭਾਲਿਆ ਹੋਇਆ ਹੈ।