ਨਿਰਭਯਾ ਮਾਮਲੇ 'ਤੇ ਬੋਲੇ ਕੇਜਰੀਵਾਲ, ਸਾਨੂੰ ਸੰਕਲਪ ਲੈਣ ਦੀ ਲੋੜ - Nirbhaya
🎬 Watch Now: Feature Video
ਨਵੀਂ ਦਿੱਲੀ: ਨਿਰਭਯਾ ਜਬਰ ਜਨਾਹ ਅਤੇ ਕਤਲ ਮਾਮਲੇ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੋ ਦੋਸ਼ੀਆਂ ਨੂੰ ਫਾਂਸੀ ਹੋਈ ਹੈ ਅੱਜ ਉਹ ਦਿਨ ਹੈ ਸਾਰਿਆਂ ਨੂੰ ਮਿਲ ਕੇ ਸੰਕਲਪ ਕਰਨ ਦੀ ਲੋੜ ਹੈ ਕਿ ਦੇਸ਼ ਵਿੱਚ ਦੂਜੀ ਨਿਰਭਯਾ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਕਿਹਾ ਕਿ ਸਾਡੇ ਸਿਸਟਮ ਵਿੱਚ ਬੜੀਆਂ ਹੀ ਕਮੀਆਂ ਹਨ ਇਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੇ ਜੋ ਹੱਥ ਵੱਸ ਹੋਵੇਗਾ ਦਿੱਲੀ ਸਰਕਾਰ ਔਰਤਾਂ ਨੂੰ ਸੁਰੱਖਿਆ ਦੇਣ ਦੀ ਹਰ ਕੋਸ਼ਿਸ਼ ਕਰੇਗੀ।