ਰਿਲਾਇੰਸ ਮਾਮਲਾ, ਪੰਜਾਬ ਸਰਕਾਰ ਸੁਰੱਖਿਆ ਦੇਣ ਲਈ ਵਚਨਬੱਧ - reliance case
🎬 Watch Now: Feature Video
ਅੰਮ੍ਰਿਤਸਰ: ਹਾਈਕੋਰਟ ਵੱਲੋਂ ਰਿਲਾਇੰਸ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜੋ ਜਵਾਬ ਤਲਬ ਕੀਤੀ ਹੈ, ਉਸ ਬਾਰੇ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਸੁਰੱਖਿਆ ਦੇਣ ਲਈ ਵਚਨਬੱਧ ਹੈ। ਉਹ ਪੰਜਾਬ ਸਰਕਾਰ ਪਹਿਲਾਂ ਹੀ ਦੇ ਚੁੱਕੀ ਹੈ, ਜਿਥੋਂ ਤੱਕ ਇਹ ਸਵਾਲ ਖੜਾ ਹੁੰਦਾ ਹੈ, ਇਸ 'ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਬੀਜੇਪੀ ਨੇ ਇਹ ਹਾਲਾਤ ਖ਼ਰਾਬ ਕੀਤੇ ਹਨ, ਜੇਕਰ ਰਿਲਾਇੰਸ ਇਹ ਇਲਜ਼ਾਮ ਲਗਾ ਰਿਹਾ ਕਿ ਉਸਦੇ ਬਿਜ਼ਨਸ ਮੁਕਾਬਲੇਬਾਜ਼ ਇਸਦੇ ਜ਼ਿੰਮੇਵਾਰ ਹਨ ਤਾਂ ਇਹ ਜਾਂਚ ਵਾਲੀ ਗੱਲ ਹੈ। ਪੰਜਾਬ ਸਰਕਾਰ ਲਾਅ ਐਂਡ ਆਡਰ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ। ਪੰਜਾਬ ਸਰਕਾਰ ਦੀ ਸੂਬੇ ਦੇ ਹਾਲਾਤ 'ਤੇ ਪੂਰੀ ਤਰ੍ਹਾਂ ਨਜ਼ਰ ਟਿਕੀ ਹੋਈ ਹੈ।