Viral Video: ਖਾਕੀ ਇਕ ਵਾਰ ਫਿਰ ਦਾਗਦਾਰ, ਪੁਲਿਸ ਵਾਲੇ ਨੇ ਰੇਹੜੀ ਵਾਲੇ ਦੇ ਮਾਰੇ ਥੱਪੜ - The video went viral
🎬 Watch Now: Feature Video
ਬਠਿੰਡਾ: ਪੰਜਾਬ ਪੁਲਿਸ ਇੱਕ ਵਾਰ ਫਿਰ ਤੋਂ ਸੁਰਖੀਆਂ ’ਚ ਆ ਗਈ ਹੈ। ਪੁਲਿਸ ਵਿਭਾਗ 'ਚ ਕੁਝ ਅਜਿਹੇ ਮੁਲਾਜ਼ਮ ਹੁੰਦੇ ਹਨ ਜੋ ਖ਼ਾਕੀ ਨੂੰ ਦਾਗਦਾਰ ਕਰ ਦਿੰਦੇ ਹਨ। ਇਸੇ ਤਰ੍ਹਾ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਬਠਿੰਡਾ ਤੋਂ ਇੱਕ ਪੁਲਿਸ ਅਧਿਕਾਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਉਹ ਰੇਹੜੀ ਫੜੀਆਂ ਵਾਲਿਆਂ ਨੂੰ ਥੱਪੜ ਮਾਰਦੇ ਹੋਏ ਨਜਰ ਆ ਰਿਹਾ ਹੈ। ਪੂਰਾ ਮਾਮਲਾ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਿਆ ਹੈ। ਫਿਲਹਾਲ ਵੀਡੀਓ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਵੀਡੀਓ ਚ ਦਿਖਾਈ ਦੇ ਰਹੇ ਰੇਹੜੀ ਫੜੀਆਂ ਵਾਲੇ ਕੌਣ ਹਨ ਇਸ ਸਬੰਧ ਚ ਕੋਈ ਜਾਣਕਾਰੀ ਨਹੀਂ ਹੈ। ਪਰ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।
Last Updated : Oct 9, 2021, 3:21 PM IST