ਸਰਕਾਰ ਵੱਲੋਂ ਜੁਗਾੜੂ ਰੇਹੜੀਆਂ ਬੰਦ ਕਰਨ ਦੇ ਹੁਕਮ, ਰੇਹੜੀ ਚਾਲਕਾਂ ਨੇ ਜਤਾਇਆ ਵਿਰੋਧ - ਰੇਹੜੀ ਚਾਲਕਾਂ ਨੇ ਜਤਾਇਆ ਵਿਰੋਧ
🎬 Watch Now: Feature Video
ਬਠਿੰਡਾ: ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਤਹਿਤ ਬਠਿੰਡਾ ’ਚ ਪੰਜਾਬ ਪੁਲਿਸ ਵੱਲੋਂ ਜਗਾੜੂ ਰੇਹੜੀਆਂ ਤੁਰੰਤ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਜਿਸ ਦੇ ਖਿਲਾਫ ਰੇਹੜੀ ਚਾਲਕਾਂ ਚ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਦੇ ਇਸ ਹੁਕਮ ’ਤੇ ਰੇਹੜੀ ਚਾਲਕਾਂ ਦਾ ਕਹਿਣਾ ਹੈ ਕਿ ਜੇ ਸਾਡੀਆਂ ਰੇਹੜੀਆਂ ਬੰਦ ਹੋ ਗਈਆਂ ਤਾਂ ਉਨ੍ਹਾਂ ਦੇ ਬੱਚੇ ਭੁੱਖੇ ਮਰ ਜਾਣਗੇ। ਉਨ੍ਹਾਂ ਕੋਲ ਹੋਰ ਕੋਈ ਰੁਜ਼ਗਾਰ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਰੇਹੜੀਆਂ ਨੂੰ ਬੰਦ ਕਰਨਾ ਹੈ ਤਾਂ ਪਹਿਲਾਂ ਉਨ੍ਹਾਂ ਨੂੰ ਕੋਈ ਰੁਜ਼ਗਾਰ ਦੇਵੇਂ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਵੋਟਾਂ ਸਮੇਂ ਉਨ੍ਹਾਂ ਨੇ ਇਨ੍ਹਾਂ ਰੇਹੜੀਆਂ ’ਤੇ ਹੀ ਵੋਟਰਾਂ ਨੂੰ ਢੋਇਆ ਹੈ। ਉਸ ਸਮੇਂ ਇਹ ਰੇਹੜੀਆਂ ਜੁਗਾੜ ਨਹੀਂ ਸੀ। ਸਰਕਾਰ ਨੇ ਉਨ੍ਹਾਂ ਨੂੰ ਕੰਮ ਤਾਂ ਕੀ ਦੇਣਾ ਸੀ ਉਨ੍ਹਾਂ ਦਾ ਚੱਲਦਾ ਕੰਮ ਵੀ ਖੋਹ ਲਿਆ।