ਅਸਤੀਫ਼ਾ ਦੇਣ ਤੋਂ ਬਾਅਦ ਲਾਲੀ ਮਜੀਠੀਆ ਦਾ ਪ੍ਰਤੀਕਰਮ ਆਇਆ ਸਾਹਮਣੇ - ਅੰਮ੍ਰਿਤਸਰ ਨਿਊਜ਼
🎬 Watch Now: Feature Video
ਅੰਮ੍ਰਿਤਸਰ: ਕਾਂਗਰਸੀ ਆਗੂ ਅਤੇ ਪਨਗ੍ਰੇਨ ਦੇ ਚੇਅਰਮੈਨ ਸੁਖਜਿੰਦਰਜੀਤ ਸਿੰਘ ਲਾਲੀ ਮਜੀਠੀਆ (Sukhjinderjit Singh Lali Majithia) ਵੱਲੋਂ ਪਨਗ੍ਰੇਨ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਦੱਸ ਦੇਈਏ ਕਿ ਲਾਲੀ ਮਜੀਠੀਆ ਨੇ ਮਜੀਠਾ ਹਲਕੇ ਤੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਵਿਧਾਨ ਸਭਾ ਚੋਣ (Assembly elections) ਲੜੀ ਸੀ। ਲਾਲੀ ਮਜੀਠੀਆ ਨੂੰ ਮਜੀਠਾ ਹਲਕੇ ’ਚ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਚਿਹਰਾ ਮੰਨਿਆ ਜਾਂਦਾ ਸੀ। ਲਾਲੀ ਮਜੀਠੀਆ ਨੇ ਦੱਸਿਆ ਕਿ ਉਹ ਕਾਂਗਰਸ ਦੀ ਚੱਲ ਰਹੀ ਕਾਰਗੁਜ਼ਾਰੀ ਤੋਂ ਦੁਖੀ ਹੋ ਕੇ ਅਸਤੀਫਾ ਦਿੱਤਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਅਜ਼ਾਦ ਉਮੀਦਵਾਰ ਤੌਰ ਤੇ ਚੋਣ ਲੜਾਂਗਾ ਪਰ ਭਾਜਪਾ ਵਿਚ ਸ਼ਾਮਿਲ (Join the BJP) ਨਹੀਂ ਹੋਵਾਂਗਾ।