ਰੋਪੜ: ਮੀਂਹ ਸ਼ਹਿਰਵਾਸੀਆਂ ਲਈ ਰਾਹਤ ਜਾਂ ਆਫ਼ਤ! - Rain Water Supply
🎬 Watch Now: Feature Video
ਰੋਪੜ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੰਗਲਵਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਨੂੰ ਇਸ ਮੀਂਹ ਤੋਂ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਹ ਮੀਂਹ ਕਿਸਾਨਾਂ ਲਈ ਵੀ ਕਾਫੀ ਲਾਹੇਵੰਦ ਸਾਬਤ ਹੋ ਰਿਹਾ ਹੈ ਪਰ ਰੋਪੜ ਦੇ ਬੇਲਾ ਚੌਂਕ ਮਾਰਕੀਟ ਵਿੱਚ ਮੀਂਹ ਕਾਰਨ ਪੂਰਾ ਇਲਾਕਾ ਤਲਾਬ ਦਾ ਰੂਪ ਧਾਰਨ ਕਰ ਚੁੱਕਾ ਹੈ। ਸਥਾਨਕ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਬੇਸ਼ਕ ਮੀਂਹ ਨਾਲ ਮੌਸਮ ਵਧੀਆ ਹੋ ਗਿਆ ਹੈ ਪਰ ਮਾਰਕੀਟ ਵਿੱਚ ਖੜੇ ਪਾਣੀ ਕਾਰਨ ਕੰਮਕਾਜ ਠੱਪ ਹੋ ਰਹੇ ਹਨ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਹੁਤ ਸਮੱਸਿਆ ਹੋ ਰਹੀ ਹੈ।