ਹੁਸ਼ਿਆਰਪੁਰ: ਖੇਡ ਮੈਦਾਨ ਵਿੱਚ ਫੁੱਟਬਾਲ ਨਹੀਂ ਨਸ਼ਿਆਂ ਦੇ ਟੀਕੇ ਆ ਰਹੇ ਨਜ਼ਰ, ਪ੍ਰਸ਼ਾਸਨ ਬੇਖ਼ਬਰ - ਰੇਲਵੇ ਮੰਡੀ ਗਰਾਉਂਡ

🎬 Watch Now: Feature Video

thumbnail

By

Published : Oct 13, 2019, 11:23 AM IST

ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਰੇਲਵੇ ਮੰਡੀ ਗਰਾਉਂਡ ਦੀਆਂ ਤਸਵੀਰਾਂ ਸਾਮਣੇ ਆਈਆਂ ਹਨ ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਖੇਡ ਦੇ ਮੈਦਾਨ ਘੱਟ ਤੇ ਪਸ਼ੂਆਂ ਤੇ ਨਸ਼ੇੜੀਆਂ ਦਾ ਅੱਡਾ ਵੱਧ ਹੈ। ਗਰਾਉਂਡ ਵਿੱਚ ਭੰਗ ਦੇ ਬੂਟੇ ਹਨ ਤੇ ਮੈਦਾਨ ਜੰਗਲ ਬਣ ਚੁੱਕਾ ਹੈ। ਸਰਕਾਰ ਤੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਸਥਾਨਕ ਵਾਸੀਆਂ ਨੇ ਦੱਸਿਆ ਕਿ ਰੇਲਵੇ ਮੰਡੀ ਗਰਾਉਂਡ ਹੁਸ਼ਿਆਰਪੂਰ ਦੇ ਸਰਕਾਰੀ ਕਾਲਜ ਦਾ ਗਰਾਉਂਡ ਹੈ। ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਵਿੱਚੋ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਰਗੀਆਂ ਹਸਤੀਆਂ ਪੜ੍ਹ ਕੇ ਨਿਕਲੀਆਂ ਹਨ। ਇਸ ਗਰਾਉਂਡ ਵਿੱਚ ਹਾਕੀ, ਕ੍ਰਿਕੇਟ, ਟੈਨਿਸ, ਫੁੱਟਬਾਲ, 400 ਮੀਟਰ ਰਨਿੰਗ ਟਰੈਕ ਅਤੇ ਬਾਸਕਿਟ ਬਾਲ ਦੇ ਮੈਦਾਨ ਬਣੇ ਹੋਏ ਹਨ ਪਰ ਅੱਜ ਇਹ ਗਰਾਉਂਡ ਦੀ ਹਾਲਤ ਇਹ ਹੈ ਕਿ ਇਹ ਮੈਦਾਨ ਭੰਗ, ਅਵਾਰਾ ਜਾਨਵਰਾਂ ਅਤੇ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ। ਜਦੋਂ ਈਟੀਵੀ ਭਾਰਤ ਦੀ ਟੀਮ ਵਲੋਂ ਉੱਥੋ ਦੇ ਡੀਸੀ ਤੇ ਅਫ਼ਸਰ ਨਾਲ ਗੱਲ ਕਰਨੀ ਚਾਹੀ ਤਾਂ ਪਤਾ ਲੱਗਦਾ ਹੈ ਕਿ ਉਹ ਛੁੱਟੀ 'ਤੇ ਸਨ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.