ਮਾਨਸਾ ਵਿੱਚ ਨਹੀਂ ਦਿਖ ਰਿਹਾ ਪੰਜਾਬ ਬੰਦ ਦਾ ਅਸਰ - ਪੰਜਾਬ ਬੰਦ ਦੇ ਸੱਦੇ
🎬 Watch Now: Feature Video
ਸ਼੍ਰੋਮਣੀ ਅਕਾਲੀ ਦਲ (ਮਾਨ) ਅਤੇ ਸਿੱਖ ਪੰਥਕ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਮਾਨਸਾ ਵਿੱਚ ਕੋਈ ਖ਼ਾਸ ਅਸਰ ਨਹੀਂ ਦਿਖਾਈ ਦੇ ਰਿਹਾ। ਦੁਪਹਿਰ ਦੇ ਬਾਰਾਂ ਵਜੇ ਤੱਕ ਮਾਨਸਾ ਵਿੱਚ ਸ਼ਹਿਰ ਰੋਜ਼ ਵਾਂਗ ਖੁੱਲ੍ਹਾ ਹੋਇਆ ਹੈ ਅਤੇ ਲੋਕ ਬਾਜ਼ਾਰ ਵਿੱਚ ਰੋਜ਼ਾਨਾ ਦੀ ਤਰ੍ਹਾਂ ਖਰੀਦਦਾਰੀ ਕਰ ਰਹੇ ਹਨ। ਪੰਥਕ ਜਥੇਬੰਦੀਆਂ ਵੱਲੋਂ ਗੁਰਦੁਆਰਾ ਚੌਕ ਵਿੱਚ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਸੀ ਜਿੱਥੇ ਕਿ ਅਜੇ ਤੱਕ ਕੋਈ ਖਾਸ ਇਕੱਠ ਨਹੀਂ ਦਿਖਾਈ ਦੇ ਰਿਹਾ।