ਨਰੇਗਾ ਮਜ਼ਦੂਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ, ਕਿਹਾ ਨਿਗੁਣੀਆਂ ਦਿਹਾੜੀਆਂ ਉੱਤੇ ਨਹੀਂ ਕਰਨਗੇ ਪਰਾਲੀ ਦਾ ਨਿਬੇੜਾ - ਨਰੇਗਾ ਮਜ਼ਦੂਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
🎬 Watch Now: Feature Video
ਬਠਿੰਡਾ ਵਿੱਚ ਨਰੇਗਾ ਮਜ਼ਦੂਰਾਂ (NREGA worker) ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਪਰਾਲੀ ਇਕੱਠੀ (straw collection) ਕਰਨ ਲਈ ਉਨ੍ਹਾਂ ਨੂੰ ਮਹਿਜ਼ 200 ਰੁਪਏ ਦਿਹਾੜੀ ਦੇਣ ਦੀ ਗੱਲ ਕਰ ਰਹੀ ਹੈ ਜੋ ਕਿ ਕਿਸੇ ਵੀ ਤਰੀਕੇ ਜਾਇਜ਼ ਨਹੀਂ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨਰੇਗਾ ਤੋਂ ਇਲਾਵਾ ਹੋਰ ਮਜ਼ਦੂਰਾਂ ਨੂੰ 500 ਰੁਪਏ ਦਿਹਾੜੀ (500 rupees per day) ਦੇਣ ਦੀ ਗੱਲ ਕਰ ਰਹੀ ਹੈ। ਨਰੇਗਾ ਮਜ਼ਦੂਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਦਿਹਾੜੀ 500 ਰੁਪਏ ਨਾ ਦਿੱਤੀ ਗਈ ਤਾਂ ਉਹ ਕਿਸੇ ਵੀ ਕੀਮਤ ਉੱਤੇ ਪਰਾਲੀ ਇਕੱਠੀ ਕਰਕੇ ਨਿਬੇੜਨ ਦਾ ਕੰਮ ਨਹੀਂ ਕਰਨਗੇ ਅਤੇ ਸਰਕਾਰ ਖ਼ਿਲਾਫ਼ ਸੜਕਾਂ ਉੱਤੇ ਉਤਰ ਕੇ ਪ੍ਰਦਰਸ਼ਨ ਕਰਨਗੇ। Demonstration by NREGA workers in Bathinda