ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ - ਦੁਕਾਨਦਾਰਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
🎬 Watch Now: Feature Video
ਅੰਮ੍ਰਿਤਸਰ: ਬੱਸ ਸਟੈਂਡ (bus stand) ਨੇੜੇ ਮੁੱਖ ਮਾਰਗ ਤੋਂ ਰਿਹਾਇਸ਼ੀ ਘਰਾਂ ਨੂੰ ਜਾਣ ਵਾਲੀ ਸੜਕ ਨੂੰ ਜਾਮ ਕਰਕੇ ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ (The shopkeepers protested against the government) ਕੀਤਾ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ‘ਆਪ’ ਵਿਧਾਇਕ ਜੀਵਨਜੋਤ ਕੌਰ (AAP MLA Jeevanjot Kaur) ਦੇ ਖ਼ਿਲਾਫ਼ ਬੈਨਰ ਫੜ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੋ ਰਸਤਾ ਪਿਛਲੇ 50/60 ਸਾਲਾਂ ਤੋਂ ਚੱਲ ਰਿਹਾ ਹੈ, ਉਸ ਨੂੰ ਸਰਕਾਰ ਕਿਉਂ ਬੰਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਰਸਤਾ ਬੰਦ ਹੋਣ ਕਾਰਨ ਉਨ੍ਹਾਂ ਨੂੰ 2 ਕਿੱਲੋਂ ਮੀਟਰ ਦੂਰ ਨੂੰ ਘੁੰਮ ਕੇ ਆਪਣੇ ਘਰ ਆਉਣ ਜਾ ਨੇੜੇ ਵਾਲੀ ਮਾਰਕੀਟ (market) ਆਉਣਾ ਪਵੇਗਾ।