ਹੁਣ ਰੁਟੀਨ 'ਚ ਹੋਇਆ ਕਰੇਗੀ ਪੁਲਿਸ ਵੱਲੋਂ ਟ੍ਰੈਵਲ ਏਜੰਟਾਂ ਦੇ ਦਫਤਰਾਂ ਦੀ ਚੈਕਿੰਗ
🎬 Watch Now: Feature Video
ਜਲੰਧਰ: ਪੁਲਿਸ ਨੇ ਅੱਜ ਅਲੱਗ ਅਲੱਗ ਟੀਮਾਂ ਬਣਾ ਕੇ ਜਲੰਧਰ ਵਿਖੇ ਇਮੀਗ੍ਰੇਸ਼ਨ ਸਰਵਿਸ ,ਟਰੈਵਲ ਏਜੰਟਾਂ ਦੇ ਦਫ਼ਤਰ ਅਤੇ ਕੋਚਿੰਗ ਸੈਂਟਰਾਂ ਦੀ ਚੈਕਿੰਗ ਕੀਤੀ। ਪੰਜਾਬ ਵਿੱਚ ਨੌਜਵਾਨਾਂ ਦਾ ਸਭ ਤੋਂ ਪਹਿਲਾਂ ਸ਼ੌਕ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨਾ ਅਤੇ ਉੱਥੇ ਜਾ ਕੇ ਵਸਣਾ ਹੈ। ਇਸੇ ਦੇ ਚੱਲਦੇ ਇਕੱਲੇ ਜਲੰਧਰ ਵਿੱਚ ਹੀ ਸੈਂਕੜੇ ਇਮੀਗ੍ਰੇਸ਼ਨ ਸੈਂਟਰ, ਟਰੈਵਲ ਏਜੰਟਾਂ ਦੇ ਦਫ਼ਤਰ ਅਤੇ ਕਈ ਕੋਚਿੰਗ ਸੈਂਟਰ ਹਨ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਿਰਫ਼ ਉਹੀ ਲੋਕ ਇਮੀਗ੍ਰੇਸ਼ਨ ਸਰਵਿਸਜ਼ ਕੋਚਿੰਗ ਸੈਂਟਰ ਦਾ ਕੰਮ ਕਰ ਸਕਦੇ ਹਨ। ਜਿਨ੍ਹਾਂ ਕੋਲ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਵਾਜਿਬ ਲਾਈਸੈਂਸ ਹੈ।