ਮਾਈਨਿੰਗ ਮਾਫੀਆ ਉੱਤੇ ਪੁਲਿਸ ਦਾ ਛਾਪਾ, ਮੌਕੇ ਉੱਤੋਂ ਵਾਹਨ ਕੀਤੇ ਜ਼ਬਤ - police seized vehicles
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16586187-560-16586187-1665212635566.jpg)
ਤਰਨਤਾਰਨ ਦੇ ਪਿੰਡ ਗਦਾਈ ਵਿੱਚ ਨਾਜਾਇਜ਼ ਕਰਨ ਵਾਲੇ ਮਾਈਨਿੰਗ ਮਾਫੀਆ (Mining mafia ) ਉੱਤੇ ਪੁਲਿਸ ਨੇ ਰੇਡ (Police raid ) ਕਰਕੇ ਇੱਕ ਟਰਾਲਾ ਅਤੇ ਇੱਕ ਮੋਟਰਸਾਈਕਲ ਆਪਣੇ ਕਬਜ਼ੇ ਵਿੱਚ ਲਿਆ ਹੈ। ਥਾਣਾ ਸਭਰਾ ਦੇ ਐੱਸ ਐੱਚ ਓ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਪਿੰਡ ਗੁਦਾਈਕੇ ਅਤੇ ਨਾਲ ਲੱਗਦੇ ਦਰਿਆ ਦੇ ਕੰਢੇ ਰਾਤ ਸਮੇਂ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਜਿਸਦੇ ਆਧਾਰ ਉੱਤੇ ਉਨ੍ਹਾਂ ਵੱਲੋਂ ਰੇਡ ਕਰਕੇ ਮੌਕੇ ਤੋਂ ਰੇਤੇ ਨਾਲ ਭਰਿਆ ਹੋਇਆ ਇੱਕ ਟਰਾਲਾ ਅਤੇ ਨਾਲ ਖੜ੍ਹਾ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। । ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਵਾਹਨ ਕਿਸ ਦੇ ਹਨ ਇਸ ਦੀ ਪਹਿਚਾਣ ਕਰਕੇ ਮਾਲਕਾਂ ਖਿਲਾਫ ਬਣਦੀਆਂ ਧਰਾਵਾਂ ਤਹਿਤ ਨਾਜਾਇਜ਼ ਮਾਈਨਿੰਗ (Illegal mining) ਦਾ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ।