ਅੰਮ੍ਰਿਤਸਰ: ਪੁਲਿਸ ਦੀ ਨਸ਼ੇ ਵਿਰੁੱਧ ਮੁਹਿੰਮ, ਸਥਾਨਕ ਲੋਕਾਂ ਨੇ ਕਿਹਾ- 'ਮੁਲਜ਼ਮਾਂ ਨੂੰ ਨੇਤਾਵਾਂ ਦੀ ਸਪੋਰਟ' ! - ਨਸ਼ੇ ਦਾ ਸੇਵਨ
🎬 Watch Now: Feature Video
ਅੰਮ੍ਰਿਤਸਰ: ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਵਿੱਚ ਇੱਕ ਕੁੜੀ ਵੱਲੋਂ ਨਸ਼ੇ ਦਾ ਸੇਵਨ ਕਰਨ ਤੋਂ ਬਾਅਦ ਨਸ਼ੇ ਦੀ ਧੁੱਤ ਹਾਲਤ ਵਿਚ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਸੀ। ਇਸ ਤੋਂ ਬਾਅਦ ਲਗਾਤਾਰ ਹੀ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਾ ਪੀਣ ਵਾਲਿਆਂ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਸਖ਼ਤ ਮੁਹਿੰਮ ਵਿੱਢੀ ਹੋਈ ਹੈ। ਸਵੇਰੇ ਇਕ ਨਿੱਜੀ ਚੈਨਲ ਦੇ ਉਪਰ ਖ਼ਬਰ ਚੱਲੀ ਕਿ ਅੰਮ੍ਰਿਤਸਰ ਦੇ ਗੁਰੂ ਅਰਜਨ ਦੇਵ ਨਗਰ ਵਿੱਚ ਕੁਝ ਨੌਜਵਾਨ ਨਸ਼ਾ ਪੀ ਰਹੇ ਹਨ। ਖ਼ਬਰ ਚੱਲਣ ਤੋਂ ਬਾਅਦ ਤੁਰੰਤ ਹੀ ਅੰਮ੍ਰਿਤਸਰ ਪੁਲਿਸ ਹਰਕਤ 'ਚ ਆ ਕੇ ਉਨ੍ਹਾਂ ਵੱਲੋਂ ਗੁਰੂ ਅਰਜਨ ਦੇਵ ਨਗਰ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਅਤੇ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਪਰ ਦੂਜੇ ਪਾਸੇ, ਗੁਰੂ ਅਰਜਨ ਦੇਵ ਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਕਿਹਾ ਕਿ ਪੁਲਿਸ ਦੀ ਛਾਪੇਮਾਰੀ ਮਹਿਜ਼ ਇੱਕ ਡਰਾਮਾ ਹੈ। ਉਸ ਨੇ ਕਿਹਾ ਕਿ ਪੁਲਿਸ ਦੇ ਜਾਣ ਦੇ ਬਾਅਦ ਇਕ ਦੋ ਘੰਟਿਆਂ ਬਾਅਦ ਹੀ ਫਿਰ ਇਸੇ ਤਰੀਕੇ ਨਾਲ ਇਸ ਥਾਂ 'ਤੇ ਨਸ਼ਾ ਵਿਕਣਾ ਸ਼ੁਰੂ ਹੋ ਜਾਵੇਗਾ ਅਤੇ ਦੁਪਹਿਰ ਤੱਕ ਵੱਡੀ ਗਿਣਤੀ 'ਚ ਨੌਜਵਾਨ ਇੱਥੇ ਆ ਕੇ ਨਸ਼ੇ ਦਾ ਸੇਵਨ ਕਰਦੇ ਵੀ ਦਿਖਾਈ ਦਿੰਦੇ ਹਨ। ਉਨ੍ਹਾਂ ਦੋਸ਼ ਲਾਏ ਕਿ ਜੇਕਰ ਪੁਲਿਸ ਇਨ੍ਹਾਂ ਨੂੰ ਹਿਰਾਸਤ ਵਿੱਚ ਲੈਂਦੀ ਹੈ, ਤਾਂ ਕੁਝ ਰਾਜਨੀਤਕ ਲੋਕ ਫੋਨ ਕਰਕੇ ਉਨ੍ਹਾਂ ਨੂੰ ਛੁਡਵਾ ਲੈਂਦੇ ਹਨ ਅਤੇ ਜੇਕਰ ਇਸੇ ਤਰੀਕੇ ਨਾਲ ਹੀ ਚੱਲਦਾ ਰਿਹਾ ਤਾਂ ਨਸ਼ਾ ਖ਼ਤਮ ਹੋਣਾ ਮੁਸ਼ਕਲ ਹੈ। ਅੰਮ੍ਰਿਤਸਰ: ਪੁਲਿਸ ਦੀ ਨਸ਼ੇ ਵਿਰੁੱਧ ਮੁਹਿੰਮ, ਸਥਾਨਕ ਲੋਕਾਂ ਨੇ ਕਿਹਾ- 'ਮੁਲਜ਼ਮਾਂ ਨੂੰ ਨੇਤਾਵਾਂ ਦੀ ਸਪੋਰਟ' !
Last Updated : Sep 15, 2022, 1:28 PM IST