ਪੰਜਾਬ ਸਰਕਾਰ ਦੇ 2022-23 ਦੇ ਬਜਟ ‘ਤੇ ਲੋਕਾਂ ਦੀ ਰਾਏ

By

Published : Jun 28, 2022, 12:22 PM IST

thumbnail

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ (Budget presented by the Punjab Government) ਤੋਂ ਪੰਜਾਬ ਦੇ ਲੋਕ (People of Punjab) ਨਾਖੁਸ਼ ਨਜ਼ਰ ਆ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਲੋਕਾਂ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ (Areas of health and education) ਵਿੱਚ ਚਾਹੇ ਸਰਕਾਰ ਲੋਕਾਂ ਨੂੰ ਰਿਆਇਤ ਦੇਣ ਦੀ ਗੱਲ ਕਰਦੀ ਹੈ, ਪਰ ਨਿੱਜੀ ਸਕੂਲਾਂ ਦੀ ਲੁੱਟ ਦਰ ਬਦਸਤੂਰ ਜਾਰੀ ਹੈ। ਉਨ੍ਹਾਂ ਕਿਹਾ ਕਿ ਫ਼ੀਸਾਂ ਵਿੱਚ ਵਾਧਾ ਅਤੇ ਕਿਤਾਬਾਂ ਦੀ ਚੱਲਦੀ ਲੁੱਟ ਦੇ ਚੱਲਦੇ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸਿਹਤ ਸੁਵਿਧਾਵਾਂ ਬਾਰੇ ਗੱਲਬਾਤ ਕਰਨ ਅਤੇ ਬਜਟ ਪੇਸ਼ ਕਰਨ ਦੀ ਗੱਲ ਕਰਨ ਵਾਲੀ ਸਰਕਾਰ ਦੇ ਸਰਕਾਰੀ ਹਸਪਤਾਲਾਂ (Government hospitals) ਵਿੱਚ ਸਿਰਫ਼ ਲਾਈਨਾਂ ਨਜ਼ਰ ਆਉਂਦੀਆਂ ਹਨ, ਪਰ ਉੱਥੇ ਨਾ ਤਾਂ ਡਾਕਟਰ ਹਨ ਅਤੇ ਨਾ ਹੀ ਇਲਾਜ ਲਈ ਦਵਾਈ ਅਤੇ ਮਸ਼ੀਨਾਂ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.