ਸ਼ਹੀਦ ਸਾਰੇ ਧਰਮਾਂ, ਜਾਤਾਂ ਦੇ ਸਾਰੇ ਦੇਸ਼ ਦੇ ਸਾਂਝੇ ਹੁੰਦੇ ਹਨ: ਰਾਜੂ ਖੰਨਾ - ਸ਼ਹੀਦ ਗੁਰਬਖਸ਼ ਸਿੰਘ ਲਾਡੀ
🎬 Watch Now: Feature Video
ਅਮਲੋਹ:ਕਾਰਗਿਲ ਵਿੱਚ ਸ਼ਹੀਦ ਹੋਏ 250 ਦੇ ਕਰੀਬ ਜਵਾਨਾਂ ਨੂੰ ਅੱਜ ਕਾਰਗਿਲ ਵਿਜੈ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੀ ਜਾ ਰਹੇ ਹਨ। ਉੱਥੇ ਹੀ ਅੱਜ ਹਲਕੇ ਦੇ ਪਿੰਡ ਭੱਦਲਥੂਹਾ ਵਿਖੇ ਕਾਰਗਿਲ ਦੇ ਸ਼ਹੀਦ ਗੁਰਬਖਸ਼ ਸਿੰਘ ਲਾਡੀ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਸ਼ਰਧਾਂਜਲੀ ਸਮਾਰੋਹ ਵਿੱਚ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜਿਥੇ ਤਿਰੰਗਾ ਝੰਡਾ ਲਹਿਰਾਉਣ ਉਪਰੰਤ ਕਾਰਗਿਲ ਸ਼ਹੀਦ ਗੁਰਬਖਸ਼ ਸਿੰਘ ਲਾਡੀ ਨੂੰ ਫੁੱਲ ਮਾਲਾਵਾ ਭੇਂਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ। ਉੱਥੇ ਉਨ੍ਹਾਂ ਨੇ ਸਹੀਦ ਗੁਰਬਖਸ਼ ਸਿੰਘ ਲਾਡੀ ਦੇ ਪਿਤਾ ਸ ਅਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਸ਼ਹੀਦ ਗੁਰਬਖਸ਼ ਸਿੰਘ ਲਾਡੀ ਤੋਂ ਪ੍ਰੇਰਨਾ ਲੈਣ ਦੀ ਗੱਲ ਕਹੀ।