ਘਰ ਵਾਲਿਆਂ ਤੋਂ ਪ੍ਰੇਸ਼ਾਨ ਜੋੜੇ ਨੇ ਆਤਮ ਹੱਤਿਆ ਕਰਨ ਦੀ ਕੀਤੀ ਕੋਸ਼ਿਸ - ਫ਼ਰੀਦਕੋਟ ਵਿੱਚ ਵਿਆਹੇ ਜੋੜੇ ਵੱਲੋਂ ਆਤਮਹੱਤਿਆ ਦੀ ਕੋਸ਼ਿਸ਼
🎬 Watch Now: Feature Video
ਫ਼ਰੀਦਕੋਟ: ਅੱਜ ਮੰਗਲਵਾਰ ਨੂੰ ਦੁਪਹਿਰ ਬਾਅਦ ਫ਼ਰੀਦਕੋਟ ਅੰਦਰੋਂ ਲੰਘਦੀ ਸਰਹਿੰਦ ਨਹਿਰ Sirhind canal passing through Faridkot 'ਚ ਇੱਕ ਵਿਆਹੇ ਜੋੜੇ ਵੱਲੋਂ ਆਤਮਹੱਤਿਆ ਦੀ ਕੋਸ਼ਿਸ਼ 'ਚ ਛਲਾਂਗ Married couple attempted suicide in Sirhind canal ਲਗਾ ਦਿੱਤੀ। ਜਿੱਥੇ ਨਜ਼ਦੀਕੀ ਲੋਕਾਂ ਦੀ ਨਜ਼ਰ ਪੈ ਗਈ, ਜਿਨ੍ਹਾਂ ਵੱਲੋਂ ਹਿੰਮਤ ਕਰ ਦੋਨਾਂ ਪਤੀ-ਪਤਨੀ ਨੂੰ ਨਹਿਰ ਚੋਂ ਸਹੀ ਸਲਾਮਤ ਬਾਹਰ ਕੱਢਿਆ ਗਿਆ। ਲੜਕਾ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਜਦ ਕਿ ਲੜਕੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਹੈ। ਮੌਕੇ ਉੱਤੇ ਬਚਾਉਣ ਵਾਲੇ ਲੜਕੇ ਨੇ ਦੱਸਿਆ ਕਿ ਉਹ ਨਹਿਰ ਉੱਤੇ ਲੱਗੇ ਨਲਕੇ ਤੋਂ ਪਾਣੀ ਪੀਣ ਆਇਆ ਸੀ, ਜਦੋਂ ਦੇਖਿਆ ਕਿ ਪਹਿਲਾਂ ਕੁੜੀ ਨੇ ਫਿਰ ਉਸ ਦੇ ਪਿੱਛੇ ਮੁੰਡੇ ਨੇ ਵੀ ਨਹਿਰ ਵਿੱਚ ਛਲਾਂਗ ਮਾਰ ਦਿੱਤੀ ਉਨ੍ਹਾਂ ਨੂੰ ਬਚਾਉਣ ਲਈ ਮੈਂ ਵੀ ਪਿੱਛੇ ਛਾਲ ਮਾਰ ਦਿੱਤੀ ਅਤੇ ਹੋਰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ।