ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਚੋਂ ਚੋਰੀ ਦਾ ਵਾਇਰਲ ਮੈਸੇਜ ਝੂਠਾ: ਗੁਰਦੁਆਰਾ ਪ੍ਰਬੰਧਨ
🎬 Watch Now: Feature Video
ਸੋਸ਼ਲ ਮੀਡੀਆ 'ਤੇ ਇਕ ਮੈਸੇਜ ਇਨ੍ਹਾਂ ਦਿਨੀਂ ਖੂਬ ਵਾਇਰਲ ਹੋ ਰਿਹਾ ਹੈ ਕੀ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿੱਚ ਕਿਸੇ ਸ਼ਰਧਾਲੂ ਵੱਲੋਂ ਸੇਵਾ ਕਰਵਾਈ ਗਈ ਸੋਨੇ ਦੀ ਪਤਰੀ ਨੂੰ ਪ੍ਰਬੰਧਕਾਂ ਐਸਜੀਪੀਸੀ ਵੱਲੋਂ ਹੀ ਚੋਰੀ ਕਰ ਲਈ ਗਈ ਹੈ ਤੇ ਇਸ ਦੇ ਨਾਲ ਹੀ ਬੇਅਦਬੀ ਦੀ ਗੱਲ ਵੀ ਲਿਖੀ ਗਈ। ਵਾਇਰਲ ਹੋ ਰਹੇ ਇਸ ਮੈਸੇਜ 'ਤੇ ਗੁਰਦੁਆਰਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਐਸਜੀਪੀਸੀ ਨੂੰ ਬਦਨਾਮ ਕਰਨ ਲਈ ਫੈਲਾਈ ਜਾ ਰਹੀ ਗ਼ਲਤ ਅਫ਼ਵਾਹ ਮਹਿਜ ਸਾਜਿਸ਼ ਹੈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਨੇ ਦੱਸਿਆ ਕਿ ਸੋਨੇ ਚਾਂਦੀ ਦੀ ਸੇਵਾ ਕਿਸੇ ਵੀ ਚੀਜ਼ ਨੂੰ ਨਿਯਮਾਂ ਅਨੁਸਾਰ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ ਹੈ ਅਤੇ ਉਸੇ ਤਰ੍ਹਾਂ ਇਸ ਪੱਤਰੀ ਨੂੰ ਵੀ ਉਨ੍ਹਾਂ ਨੇ ਰਿਕਾਰਡ ਵਿੱਚ ਦਰਜ ਕੀਤਾ ਅਤੇ ਹੁਣ ਉਨ੍ਹਾਂ ਦੇ ਸਟੋਰ ਵਿੱਚ ਮੌਜੂਦ ਹੈ। ਉਨ੍ਹਾਂ ਦੇ ਮੁਤਾਬਕ ਸੀਸੀਟੀਵੀ ਰਿਕਾਰਡ ਵਿੱਚ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜ਼ਰੂਰਤ ਪਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।