ਵਰਦੀ ਤੇ ਕਿਤਾਬਾਂ ਦਾ ਪੈਸਾ ਨਹੀਂ ਮਿਲਿਆ ਤਾਂ ਪਿਤਾ ਤਲਵਾਰ ਲੈ ਪਹੁੰਚਿਆ ਸਕੂਲ
🎬 Watch Now: Feature Video
ਬਿਹਾਰ : ਅਰਰੀਆ ਵਿੱਚ ਇੱਕ ਵਿਅਕਤੀ ਤਲਵਾਰ ਲੈ ਕੇ ਸਕੂਲ ਪਹੁੰਚਿਆ (Man Reached School With Sword)। ਉਹ ਆਪਣੇ ਬੇਟੇ ਦੀ ਸਕੂਲ ਵਰਦੀ ਅਤੇ ਕਿਤਾਬਾਂ ਲਈ ਰਾਸ਼ੀ ਨਾ ਮਿਲਣ ਕਾਰਨ ਪਰੇਸ਼ਾਨ ਸੀ। ਮਾਮਲਾ ਜੋਕੀਹਾਟ ਬਲਾਕ ਦੀ ਭਗਵਾਨਪੁਰ ਪੰਚਾਇਤ ਦਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ (Araria Viral Video) ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲੂੰਗੀ ਪਹਿਨੀ ਇਕ ਵਿਅਕਤੀ ਹੱਥ 'ਚ ਤਲਵਾਰ ਲੈ ਕੇ ਅਧਿਆਪਕਾਂ ਨੂੰ ਗਾਲ੍ਹਾਂ ਕੱਢ ਰਿਹਾ ਹੈ। ਜਦੋਂ ਉਹ ਸਕੂਲ ਪਹੁੰਚਿਆ ਤਾਂ ਉਸ ਦੌਰਾਨ ਬੱਚਿਆਂ ਦੀਆਂ ਕਲਾਸਾਂ ਚੱਲ ਰਹੀਆਂ ਸਨ। ਉਸ ਨੇ ਸਕੂਲ ਦੇ ਹੈੱਡਮਾਸਟਰ ਅਤੇ ਅਧਿਆਪਕਾਂ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਸ ਦੇ ਬੱਚੇ ਨੂੰ 24 ਘੰਟਿਆਂ ਵਿੱਚ ਵਰਦੀ ਅਤੇ ਕਿਤਾਬਾਂ ਦੀ ਰਾਸ਼ੀ ਨਾ ਮਿਲੀ ਤਾਂ ਉਹ ਦੁਬਾਰਾ ਆ ਜਾਵੇਗਾ। ਘਟਨਾ ਤੋਂ ਬਾਅਦ ਸਕੂਲ ਦੇ ਅਧਿਆਪਕ ਅਤੇ ਬੱਚੇ ਦਹਿਸ਼ਤ ਵਿਚ ਹਨ। ਸਕੂਲ ਦੇ ਮੁੱਖ ਅਧਿਆਪਕ ਨੇ ਇਸ ਮਾਮਲੇ ਦੀ ਸ਼ਿਕਾਇਤ ਡੀਈਓ ਨੂੰ ਕੀਤੀ ਹੈ।
Last Updated : Jul 8, 2022, 7:23 PM IST