ਪ੍ਰੇਮੀ ਜੋੜੇ ਨੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ - ਸਮਾਜਸੇਵੀ ਸੰਸਥਾ
🎬 Watch Now: Feature Video
ਬਠਿੰਡਾ: ਕਸਬਾ ਰਾਮਾਮੰਡੀ ਵਿਖੇ ਦੇਰ ਰਾਤ ਪ੍ਰੇਮੀ ਜੋੜੇ ਵੱਲੋਂ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਘਟਨਾ ਦਾ ਪਤਾ ਲੱਗਿਆ ਹੈ। ਰਾਮਾਂ ਸਹਾਰਾ ਵੈੱਲਫੇਅਰ ਸੁਸਾਇਟੀ ਵੱਲੋਂ ਟੁਕੜੇ ਟੁਕੜੇ ਹੋਈਆਂ ਲਾਸ਼ਾ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਸਹਾਰਾ ਜਨਸੇਵਾ ਦੇ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਲੜਕਾ ਅਤੇ ਲੜਕੀ ਵੱਲੋਂ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਤਾਇਨਾਤ ਡਾਕਟਰ ਗੁਰਜੀਵਨ ਨੇ ਕਿਹਾ ਉਨ੍ਹਾਂ ਪਾਸ ਸਮਾਜਸੇਵੀ ਸੰਸਥਾ ਦੇ ਵੱਲੋਂ ਦੋ ਲਾਸ਼ਾਂ ਜੋ ਲਿਆਂਦੀਆਂ ਗਈਆਂ ਹਨ ਜਿਨ੍ਹਾਂ ਨੂੰ ਮੌਰਚਰੀ 'ਚ ਰਖਵਾ ਦਿੱਤਾ ਗਿਆ ਹੈ। ਸਹਾਰਾ ਜਨਸੇਵਾ ਦੇ ਵਰਕਰਾਂ ਅਨੁਸਾਰ ਦੋਵਾਂ ਨੇ ਰੇਲ ਗੱਡੀ ਅੱਗੇ ਛਲਾਂਗ ਮਾਰ ਕੇ ਖੁਦਕੁਸ਼ੀ ਕੀਤੀ ਹੈ। ਪੁਲਿਸ ਵੱਲੋਂ ਘਟਨਾ ਸਥਾਨ 'ਤੇ ਜਾ ਕੇ ਜਾਂਚ ਕੀਤੀ ਜਾ ਰਹੀ ਹੈ।
Last Updated : Apr 21, 2022, 3:41 PM IST