ਬਠਿੰਡਾ ਤੋਂ ਬਿਹਾਰ ਨੂੰ ਸ਼ਰਾਬ ਤਸਕਰੀ ਕਰਦੇ ਸ਼ਰਾਬ ਸਮੇਤ ਤਸਕਰ ਗ੍ਰਿਫ਼ਤਾਰ
🎬 Watch Now: Feature Video
ਪੰਜਾਬ ਵਿੱਚ ਹੁਣ ਤਸਕਰੀ ਦਾ ਨਵਾਂ ਤਰੀਕਾ (A new method of smuggling ) ਤਸਕਰਾਂ ਵੱਲੋਂ ਕੱਢਿਆ ਗਿਆ ਹੈ ਸ਼ਰਾਬ ਤਸਕਰਾਂ ਵੱਲੋਂ ਹੁਣ ਪੰਜਾਬ ਤੋਂ ਬਿਹਾਰ ਨੂੰ ਸ਼ਰਾਬ ਦੀ ਤਸਕਰੀ ਸ਼ੁਰੂ (Liquor smuggling from Punjab to Bihar ) ਕਰ ਦਿੱਤੀ ਗਈ ਹੈ ਬਠਿੰਡਾ ਪੁਲੀਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਉੱਤੇ ਪੰਜਾਬ ਹਰਿਆਣਾ ਬਾਰਡਰ ਉੱਤੇ ਸਥਿਤ ਚੌਂਕੀ ਪਥਰਾਲਾ ਵਿਖੇ ਸ਼ਰਾਬ ਦੀਆਂ 440 ਪੇਟੀਆਂ ਲੈ ਕੇ ਜਾ ਰਹੇ ਇੱਕ ਟਰੱਕ ਸਣੇ ਦੋ ਲੋਕਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡੀ ਐੱਸ ਪੀ ਦਿਹਾਤੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਗੁਪਤ ਸੂਚਨਾ ਸੀ ਕਿ ਪੰਜਾਬ ਤੋਂ ਸ਼ਰਾਬ ਦੀ ਤਸਕਰੀ ਦੂਜੇ ਸੂਬਿਆਂ ਵਿੱਚ ਕੀਤੀ ਜਾ ਰਹੀ ਹੈ ਜਿਸ ਉੱਤੇ ਕਾਰਵਾਈ ਕਰਦੇ ਹੋਏ ਪਥਰਾਲਾ ਪੁਲਸ ਚੌਕੀ ਵੱਲੋਂ ਇੱਕ ਟਰੱਕ ਵਿੱਚੋਂ 440 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ (440 bottles of liquor recovered from the truck) ਗਈਆਂ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਵੱਲੋਂ ਸ਼ਰਾਬ ਪੰਜਾਬ ਤੋਂ ਬਿਹਾਰ ਲਿਜਾਈ ਜਾਣੀ ਸੀ। ਉਨ੍ਹਾਂ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸ਼ਰਾਬ ਮੁਕਤਸਰ ਨਾਲ ਸਬੰਧਤ ਸ਼ਰਾਬ ਠੇਕੇਦਾਰਾਂ ਦੀ ਹੈ ਜਿਸ ਦੀ ਉਨ੍ਹਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।