ਸਟੀਮਡ ਮੋਦਕ: ਆਸਾਨ ਤਰੀਕੇ ਨਾਲ ਤਰੁੰਤ ਬਣਾਓ ਸਟੀਮਡ ਮੋਦਕ
🎬 Watch Now: Feature Video
ਚੰਡੀਗੜ੍ਹ :ਬਾਲ ਗੋਪਾਲ ਤੋਂ ਲੈ ਕੇ ਗਣੇਸ਼ ਤੱਕ, ਸਮ੍ਰਿੱਧੀ ਤੇ ਖੁਸ਼ਹਾਲੀ ਦੇ ਦੇਵਤਾ ਦੀ ਸਭ ਤੋਂ ਪਸੰਸਦੀਦਾ ਚੀਜ਼ ਹੈ, ਉਨ੍ਹਾਂ ਦੀ ਮਨਪਸੰਦ ਮਿਠਾਇਆਂ। ਜਦੋਂ ਭਗਵਾਨ ਗਣੇਸ਼ ਦੀ ਗੱਲ ਆਉਂਦੀ ਹੈ ਤਾਂ ਨਾਰਿਅਲ ਤੇ ਗੁੜ ਨਾਲ ਬਣੇ ਮੋਦਕ ਤੋਂ ਇਲਾਵਾ ਕੁੱਝ ਹੋਰ ਨਹੀਂ ਸੋਚ ਸਕਦੇ। ਅੱਜ ਅਸੀਂ ਤੁਹਾਨੂੰ ਮਹਾਰਸ਼ਟਰ 'ਚ ਰਵਾਇਤੀ ਢੰਗ ਨਾਲ ਤਿਆਰ ਹੋਣ ਵਾਲੇ ਸਟੀਮਡ ਸਵੀਟ ਡਿਸ਼ ਜਿਸ ਨੂੰ ਕਿ ਗਣੇਸ਼ ਜੀ ਨੂੰ ਪ੍ਰਸਾਦ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ, ਉਸ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਸਟੀਮਡ ਮੋਦਕ ਰਵਾਇਤੀ ਢੰਗ ਦੇ ਨਾਲ ਬੇਹਦ ਆਸਾਨੀ ਨਾਲ ਬਣ ਜਾਂਦੇ ਹਨ। ਇਸ ਰੈਸਿਪੀ 'ਚ ਮੋਦਕ ਦੇ ਬਾਹਰੀ ਹਿੱਸੇ ਨੂੰ ਚੌਲ ਦੇ ਆਟੇ ਨਾਲ ਬਣਾਇਆ ਜਾਂਦਾ ਹੈ ਤੇ ਇਸ 'ਚ ਨਾਰਿਅਲ ਤੇ ਗੁੜ ਦਾ ਮਿਸ਼ਰਨ ਭਰਿਆਂ ਜਾਂਦਾ ਹੈ। ਬਾਅਦ ਵਿੱਚ ਇਨ੍ਹਾਂ ਨੂੰ ਸਟੀਮ 'ਚ ਪਕਾਇਆ ਜਾਂਦਾ ਹੈ। ਹੁਣ ਇਹ ਭਗਵਾਨ ਗਣੇਸ਼ ਨੂੰ ਪ੍ਰਸਾਦ ਵਜੋਂ ਚੜਾਉਣ ਲਈ ਤਿਆਰ ਹਨ। ਮਰਾਠੀ 'ਚ ਇਨ੍ਹਾਂ ਮੋਦਕ ਨੂੰ ਓਕਾਦੀਚੇ ਮੋਦਕ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।