ਚੋਰਾਂ ਨੇ ਕੀਤੇ 17 ਮੋਟਰਸਾਇਕਲ ਚੋਰੀ, ਹੁਣ ਇਸ ਤਰ੍ਹਾਂ ਆਏ ਪੁਲਿਸ ਅੜ੍ਹਿੱਕੇ ! - ਪੰਜ ਮੈਂਬਰੀ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼
🎬 Watch Now: Feature Video
ਬਠਿੰਡਾ: ਜ਼ਿਲ੍ਹੇ ਵਿੱਚ ਲਗਾਤਾਰ ਮੋਟਰਸਾਇਕਲ ਚੋਰੀ ਦੇ ਵਧਦੇ ਮਾਮਲਿਆਂ ਨੂੰ ਠੱਲ੍ਹ ਪਾਉਂਦੇ ਹੋਏ ਕੋਤਵਾਲੀ ਪੁਲਿਸ ਵੱਲੋਂ ਪੰਜ ਮੈਂਬਰੀ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਪੰਜ ਮੈਂਬਰੀ ਮੋਟਰਸਾਇਕਲ ਚੋਰ ਗਿਰੋਹ ਵਿੱਚ ਦੋ ਨਾਬਾਲਗ ਵੀ ਸ਼ਾਮਲ ਹਨ। ਇੰਨ੍ਹਾਂ ਕੋਲੋਂ ਕੋਤਵਾਲੀ ਪੁਲਿਸ ਨੇ ਸਤਾਰਾਂ ਚੋਰੀ ਦੇ ਮੋਟਰਸਾਈਕਲ ਜੋ ਕਿ ਬਠਿੰਡਾ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਚੋਰੀ ਕੀਤੇ ਗਏ ਸਨ ਬਰਾਮਦ ਕੀਤੇ ਹਨ। ਡੀਐਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਇਹ ਚੋਰ ਫਾਜ਼ਿਲਕਾ ਨਾਲ ਸਬੰਧਤ ਸਨ ਜੋ ਕਿ ਬੱਸ ਰਾਹੀਂ ਬਠਿੰਡਾ ਆਉਂਦੇ ਸਨ ਅਤੇ ਮੋਟਰਸਾਈਕਲ ਚੋਰੀ ਕਰਕੇ ਫ਼ਾਜ਼ਿਲਕਾ ਕਿਰਾਏ ਦੇ ਮਕਾਨ ਵਿੱਚ ਰੱਖਦੇ ਸਨ ਅਤੇ ਅੱਗੇ ਚੋਰੀ ਕੀਤੇ ਮੋਟਰਸਾਈਕਲ ਵੇਚ ਦਿੰਦੇ ਸਨ। ਪੁਲਿਸ ਨੇ ਇਨ੍ਹਾਂ ਵਿੱਚੋਂ ਤਿੰਨ ਲੋਕਾਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ ਜਿੰਨ੍ਹਾਂ ਵਿਚੋਂ ਦੋ ਨਾਬਾਲਗ ਹਨ ਅਤੇ ਇਕ ਬਾਲਗ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ ਰਿਮਾਂਡ ਹਾਸਲ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।