ਨਵੀਂ ਦਿੱਲੀ: ਬਹਾਦਰ ਸੈਨਿਕਾਂ ਦੀ ਯਾਦ 'ਚ 'ਕਾਰਗਿਲ ਵਿਜੈ ਦੌੜ' ਆਯੋਜਿਤ - kargil victory run
🎬 Watch Now: Feature Video
ਬਹਾਦੁਰ ਸੈਨਿਕਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਅਤੇ ਪਾਕਿਸਤਾਨ 'ਤੇ ਪ੍ਰਾਪਤ ਜਿੱਤ ਦੀ ਖੁਸ਼ੀ ਮਨਾਉਂਦਿਆਂ ਦਿੱਲੀ 'ਚ 'ਕਾਰਗਿਲ ਵਿਜੈ ਦੌੜ' ਦਾ ਆਯੋਜਨ ਕੀਤਾ ਗਿਆ। ਇਹ ਦੌੜ ਵਿਜੈ ਚੌਕ ਤੋਂ ਇੰਡੀਆ ਗੇਟ ਤੱਕ ਕਰਵਾਈ ਗਈ। ਇਸ ਦੌਰਾਨ ਸੈਨਾ ਦੇ ਜਵਾਨਾਂ ਸਣੇ 6000 ਤੋਂ ਵੀ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ। ਇਸ ਦੌਰਾਨ ਦੌੜ 'ਚ ਹਿੱਸਾ ਲੈਣ ਵਾਲੇ ਸੈਨਾ ਦੇ ਜਵਾਨਾਂ ਨੇ ਕਿਹਾ ਕਿ ਕਾਰਗਿਲ ਵਿਜੈ ਦਿਵਸ ਅਤੇ ਇਸ ਲੜਾਈ 'ਚ ਸ਼ਹੀਦ ਹੋਏ ਬਹਾਦਰ ਜਵਾਨਾਂ ਦੀ ਯਾਦ 'ਚ ਦੌੜ ਦਾ ਆਯੋਜਨ ਕਰਵਾਇਆ ਗਿਆ ਹੈ।