ਬੇਅਦਬੀ ਮਾਮਲਿਆਂ ਵਿੱਚ ਇਨਸਾਫ ਦੀ ਮੰਗ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਇਨਸਾਫ ਮਾਰਚ - faridkot latest news
🎬 Watch Now: Feature Video
ਬੇਅਦਬੀ ਮਾਮਲਿਆਂ ਵਿੱਚ ਇਨਸਾਫ ਦੀ ਮੰਗ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਖਾਲਸਾ ਇਨਸਾਫ ਮਾਰਚ ਸ਼ੁਰੂ ਹੋਇਆ। ਇਹ ਰੋਸ ਮਾਰਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼ੁਰੂ ਹੋਕੇ ਕੋਟਕਪੂਰਾ ਬੱਤੀਆ ਵਾਲਾ ਚੌਂਕ ਤੱਕ ਪਹੁੰਚੇਗਾ। ਇਸ ਸਬੰਧੀ ਸਿੱਖ ਆਗੂਆਂ ਨੇ ਦੱਸਿਆ ਕਿ ਬੇਅਦਬੀ ਮਾਮਲਿਆਂ ਵਿੱਚ ਇਨਸਾਫ ਦੀ ਮੰਗ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਲੈ ਕੇ ਸਿੱਖਾ ਵਿਚਾਲੇ ਅੱਜੇ ਵੀ ਰੋਸ ਹੈ। ਇਸੇ ਦੇ ਚੱਲਦੇ ਸਿੱਖ ਆਗੂ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਚ ਸਿੱਖ ਸਟੂਡੈਂਟ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਅਤੇ ਹੋਰ ਪੰਥਕ ਆਗੂਆਂ ਦੀ ਅਗਵਾਈ ਚ ਇੱਕ ਖ਼ਾਲਸਾ ਇਨਸਾਫ ਮਾਰਚ ਕੱਢਿਆ ਗਿਆ ਜੋ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼ੁਰੂ ਹੋਕੇ ਵੱਖ ਵੱਖ ਪਿੰਡਾਂ ਚੋ ਹੋਕੇ ਕੋਟਕਪੂਰਾ ਦੇ ਬੱਤੀਆ ਵਾਲਾ ਚੌਂਕ ਚ ਪਹੁੰਚੇਗਾ।