ਸੁਸਾਇਟੀ ਦੀਆਂ ਚੋਣਾਂ ਨੂੰ ਲੈ ਕੇ ਭਖਿਆ ਵਿਵਾਦ - Sangrur TODAY UPDATE
🎬 Watch Now: Feature Video
ਸੰਗਰੂਰ ਦੇ ਪਿੰਡ ਰੋਗਲਾ ਚ ਸਹਾਇਕ ਸਭਾ ਦੀ ਚੋਣ ਦਾ ਮਾਮਲਾ ਗਰਮਾਇਆ ਪਿਛਲੇ 8 ਦਿਨਾਂ ਤੋਂ ਪਿੰਡ ਦੀ ਸਹਾਇਕ ਸਭਾ ਦੇ ਗੇਟ ਮੂਹਰੇ ਪੱਕਾ ਧਰਨਾ ਲੱਗਿਆ ਹੋਇਆ ਹੈ। ਅੱਜ ਔਰਤਾਂ ਸਮੇਤ ਪਿੰਡ ਦੇ ਸੈਂਕੜੇ ਲੋਕਾਂ ਨੇ ਸੰਗਰੂਰ ਵਿਖੇ ਡੀਆਰ ਦੇ ਦਫ਼ਤਰ ਮੂਹਰੇ ਬੈਠ ਕੇ ਇਨਸਾਫ ਦੀ Demanding justice by sitting in front of DR office ਮੰਗ ਕੀਤੀ। ਮਾਮਲਾ ਇਹ ਹੈ ਕਿ ਪਿੰਡ ਰੋਗਲਾ ਚ ਪਿੰਡ ਦੀ ਸਹਾਇਕ ਸਭਾ ਦੀ ਚੋਣ ਹੋਣੀ ਸੀ ਜਦ ਕਿ ਪਿੰਡ ਦੇ ਹੀ ਲੋਕਾਂ ਦੇ ਇਲਜਾਮ ਹਨ ਕਿ ਆਮ ਆਦਮੀ ਪਾਰਟੀ ਦੇ ਕੁਝ ਆਗੂ ਅਧਿਕਾਰੀਆਂ ਨਾਲ ਰਲਕੇ ਬਿਨਾਂ ਚੌਣ ਕਰਵਾਏ ਹੀ ਸੁਸਾਇਟੀ ਬਣਾ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਵੀ ਆਮ ਆਦਮੀ ਪਾਰਟੀ ਦੇ ਵਰਕਰ ਹਾ ਪਰ ਸਾਡੇ ਨਾਲ ਧੱਕਾ ਹੋ ਰਿਹਾ ਹੈ ਇਸੇ ਕਰਕੇ ਅੱਜ ਡੀ.ਆਰ ਸੰਗਰੂਰ ਦੇ ਦਫ਼ਤਰ ਪਹੁੰਚੇ ਹੋਏ ਸਨ ਉਧਰ ਸਬੰਧਤ ਮਹਿਕਮੇ ਦੇ ਆਗੁ ਡੀ.ਆਰ ਨਾਲ ਜਦੋ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਗਜ਼ੀ ਕਾਰਵਾਈ ਚੈਕ ਕੀਤੀ ਜਾ ਰਹੀ ਹੈ ਸੋਮਵਾਰ ਤੱਕ ਜਾਂਚ ਪੁਰੀ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।