ਅੰਮ੍ਰਿਤਸਰ ਵਿੱਚ ਕਿਸਾਨਾਂ ਨੇ SDM ਖ਼ਿਲਾਫ਼ ਲਾਇਆ ਧਰਨਾ,ਜ਼ਮੀਨ ਦੇ ਮੁਆਵਜ਼ੇ ਵਿੱਚ ਘਪਲਾ ਕਰਨ ਦੇ ਲਾਏ ਇਲਜ਼ਾਮ
🎬 Watch Now: Feature Video
ਦਿੱਲੀ ਜੰਮੂ ਅੰਮ੍ਰਿਤਸਰ ਕਟੜਾ ਹਾਈਵੇ (Amritsar Katra Highway) ਨੂੰ ਲੈਕੇ ਅਧਿਗ੍ਰਹਿਣ ਜ਼ਮੀਨਾਂ ਦੇ ਮੁਆਵਜ਼ੇ ਵਿੱਚ ਹੋਏ ਘੁਟਾਲੇ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਅੰਮ੍ਰਿਤਸਰ ਰਾਮਤੀਰਥ ਰੋਡ (Amritsar Ramtirth Road) ਉੱਤੇ ਕੀਤਾ ਗਿਆ ਜਿੱਥੇ ਦਿੱਲੀ ਅੰਮ੍ਰਿਤਸਰ ਜੰਮੂ ਕਟੜਾ (Amritsar Katra Highway)ਹਾਈਵੇ ਦੇ ਮਾਮਲੇ ਵਿੱਚ ਜ਼ਮੀਨਾਂ ਅਧਿਗ੍ਰਹਿਣ ਕੀਤੀਆਂ ਗਈਆਂ ਹਨ ਉਸ ਦੇ ਘੁਟਾਲਿਆਂ ਨੂੰ ਲੈ ਕੇ ਐੱਸਡੀਐੱਮ ਰਾਜੇਸ਼ ਸ਼ਰਮਾ ਨਾਂ ਸਾਹਮਣੇ ਆਇਆ ਸੀ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਐਸਡੀਐਮ ਰਾਜੇਸ਼ ਸ਼ਰਮਾ (SDM Rajesh Sharma) ਨੂੰ ਅਜਨਾਲਾ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਐਸਡੀਐਮ ਰਾਜੇਸ਼ ਸ਼ਰਮਾ ਨੂੰ ਅਜਨਾਲਾ ਵਿੱਚੋਂ ਜਲਦ ਤੋਂ ਜਲਦ ਨਾ ਬਦਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਤਿੱਖੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਇਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਐਸਡੀਐਮ ਰਾਜੇਸ਼ ਸ਼ਰਮਾ ਅਤੇ ਆਪ ਪਾਰਟੀ ਦੇ ਆਗੂ ਰਾਘਵ ਚੱਢਾ ਦਾ ਪੁਤਲਾ ਵੀ ਸਾੜਿਆ (Effigy of Raghav Chadha burnt) ਗਿਆ ।