ਇਤਿਹਾਸਕ ਡੇਰਾ ਬਾਬਾ ਚਰਨਸ਼ਾਹ ਵਿਖੇ ਵੀ ਹਰ ਸਾਲ ਦੀ ਤਰ੍ਹਾਂ ਵਿਸਾਖੀ ਦੇ ਮੌਕੇ 'ਤੇ ਲੱਗੀਆਂ ਖੂਬ ਰੌਣਕਾਂ - ਸੁੱਖ ਸ਼ਾਂਤੀ ਲਈ ਅਰਦਾਸਾਂ ਕੀਤੀਆਂ
🎬 Watch Now: Feature Video
ਹੁਸ਼ਿਆਰਪੁਰ :ਇਤਿਹਾਸਕ ਡੇਰਾ ਬਾਬਾ ਚਰਨਸ਼ਾਹ ਵਿਖੇ ਵੀ ਹਰ ਸਾਲ ਦੀ ਤਰ੍ਹਾਂ ਵਿਸਾਖੀ ਦੇ ਮੌਕੇ ਉੱਤੇ ਖੂਬ ਰੌਣਕਾਂ ਲੱਗੀਆਂ। ਜਿੱਥੇ ਸੰਗਤਾਂ ਨੇ ਡੇਰੇ 'ਤੇ ਨਤਮਸਤਕ ਹੋ ਕੇ ਸੁੱਖ ਸ਼ਾਂਤੀ ਲਈ ਅਰਦਾਸਾਂ ਕੀਤੀਆਂ ਉਥੇ ਹੀ ਡੇਰੇ ਦੇ ਬਾਹਰ ਲੱਗੇ ਝੂਲਿਆਂ ਦੁਕਾਨਾਂ ਉੱਤੇ ਖੂਬ ਰੌਣਕਾਂ ਦਿਖਾਈ ਦਿੱਤੀਆ। ਇਸ ਮੌਕੇ ਐਮ ਪੀ ਸੋਮ ਪ੍ਰਕਾਸ਼ ਅਤੇ ਬੀਜੇਪੀ ਸੀਨੀਅਰ ਨੇਤਾ ਤੀਕਸ਼ਣ ਸੂਦ ਵਿਸ਼ੇਸ਼ ਤੌਰ ਤੇ ਪੁੱਜੇ.ਸੋਮ ਪ੍ਰਕਾਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਚ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਉੱਥੇ ਹੀ ਪੱਤਰਕਾਰਾਂ ਵੱਲੋਂ ਚੰਡੀਗੜ੍ਹ ਦੇ ਮੁੱਦੇ ਉੱਤੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਸੀ ਹੈ ਅਤੇ ਰਹੇਗਾ ਇਸ ਦੇ ਲਈ ਕੇਂਦਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।