ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ‘ਚੋਂ ਹੈਰੋਇਨ ਬਰਾਮਦ - central jail of Sri Goindwal Sahib
🎬 Watch Now: Feature Video

ਤਰਨਤਾਰਨ: ਸਹਾਇਕ ਸੁਪਰਡੈਂਟ ਦੇ ਹਰੀਸ਼ ਕੁਮਾਰ ਨੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ (Police Station Sri Goindwal Sahib) ਵਿਖੇ ਇੱਕ ਲਿਖਤੀ ਰਿਪੋਰਟ ਦਰਜ ਕਰਵਾ ਗਈ। ਜਿਸ ਵਿੱਚ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਬੀਤੀ ਰਾਤ ਚੈਕਿੰਗ ਦੌਰਾਨ 3 ਵਿਅਕਤੀਆਂ ਤੋਂ 50 ਗ੍ਰਾਮ ਹੈਰੋਇਨ (heroin) ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾ ਖ਼ਿਲਾਫ਼ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਡਿਊਟੀ ਅਫ਼ਸਰ ਨੇ ਦੱਸਿਆ ਕਿ ਬੀਤੇ ਦਿਨੀਂ ਕੈਦੀ ਗੁਰਪ੍ਰੀਤ ਸਿੰਘ ਦੇ ਕੱਪੜੇ ਦੇਣ ਲਈ ਚਰਨਜੀਤ ਸਿੰਘ ਅਤੇ ਡੇਵਿਡ ਨਾਮ ਦੇ ਵਿਅਕਤੀ ਆਏ ਸਨ। ਜਦੋਂ ਉਹ ਕੱਪੜੇ ਦੇਣ ਲੱਗੇ ਤਾਂ ਪੁਲਿਸ (Police) ਵਲੋਂ ਲਈ ਤਲਾਸ਼ੀ ਦੌਰਾਨ ਉਨ੍ਹਾਂ ਤੋਂ ਹੈਰੋਇਨ ਬਰਾਮਦ ਹੋਈ।