'ਝੋਨੇ ਦੀ ਖ਼ਰਾਬ ਹੋਈ ਫ਼ਸਲ ਲਈ ਕਿਸਾਨਾਂ ਨੂੰ ਦਿੱਤਾ ਜਾਵੇਗਾ ਮੁਆਵਜਾ' - ਰੂਪਨਗਰ ਦੀ ਕਿਸਾਨਾਂ ਸੰਬੰਧੀ ਖਬਰ
🎬 Watch Now: Feature Video
ਰੂਪਨਗਰ: ਅੱਜ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਬਲਾਕ ਰੂਪਨਗਰ ਪਿੰਡ ਰੰਗੀਲਪੁਰ ਵਿੱਚ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਹਲਕਾ ਸ੍ਰੀ ਚਮਕੌਰ ਸਾਹਿਬ ਬਲਾਕ ਰੂਪਨਗਰ ਸਬ ਦਫ਼ਤਰ ਦਾ ਉਦਘਾਟਨ ਪਿੰਡ ਰੰਗੀਲਪੁਰ ਵਿਖੇ ਕੀਤਾ। ਇਸ ਮੌਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਹ ਦਫਤਰ ਜੋ ਅੱਜ ਖੋਲ੍ਹਿਆ ਗਿਆ ਹੈ। ਇਹ ਇਲਾਕੇ ਦੇ ਲੋਕਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਲਈ ਖੋਲ੍ਹਿਆ ਗਿਆ ਹੈ ਕਿਉਂਕਿ ਜੋ ਲੋਕ ਮੋਰਿੰਡਾ ਦਫ਼ਤਰ ਵਿੱਚ ਨਹੀਂ ਪਹੁੰਚ ਕਰ ਸਕਦੇ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ 'ਤੇ ਕਿਸਾਨਾਂ ਦੀ ਜੀਰੀ ਦੀ ਫ਼ਸਲ ਦੇ ਖ਼ਰਾਬੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨ ਵੀਰਾਂ ਲਈ ਝੋਨੇ ਦੀ ਫ਼ਸਲ ਖ਼ਰਾਬ ਹੋਈ ਹੈ ਉਸ ਲਈ ਸਰਕਾਰ ਨੇ ਗਿਰਦਾਵਰੀ ਕਰਾਉਣ ਦੇ ਹੁਕਮ ਜਾਰੀ ਕੀਤੇ ਹੋਏ ਹਨ ਅਤੇ ਜਲਦ ਹੀ ਉਨ੍ਹਾਂ ਕਿਸਾਨਾਂ ਨੂੰ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ