ਜੇਲ੍ਹ ਵਿੱਚ ਨਸ਼ਿਆਂ ਦੀ ਸਪਲਾਈ ਕਰਨ ਵਾਲਾ ਸਰਕਾਰੀ ਡਾਕਟਰ ਗ੍ਰਿਫਤਾਰ

By

Published : Aug 25, 2022, 10:16 PM IST

thumbnail
ਫਿਰੋਜ਼ਪੁਰ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦਾ ਖਾਤਮਾ ਕਰਨ ਸਬੰਧੀ ਵਿੱਢੀ ਗਈ ਮੁਹਿੰਮ ਅਤੇ ਜੇਲ੍ਹਾਂ ਅੰਦਰ ਬੰਦ ਵਿਅਕਤੀਆਂ ਨੂੰ ਨਸ਼ਿਆਂ ਦੀ ਸਪਲਾਈ ਕਰਨ ਦੀ ਚੇਨ ਤੋੜਨ ਸਬੰਧੀ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਸ਼੍ਰੀ ਸਦੀਪ ਸ਼ਰਮਾ AIG STF ਫਿਰੋਜ਼ਪੁਰ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਰਾਜਬੀਰ ਸਿੰਘ ਉਪ ਕਪਤਾਨ ਪੁਲਿਸ STF ਦੀ ਯੋਗ ਅਗਵਾਈ ਹੇਠ ASI ਸਤਪਾਲ ਵੱਲੋਂ ਮੁਕੱਦਮਾ ਨੰਬਰ 190 ਮਿਤੀ ਤੇਈ ਅੱਠ ਦੋ ਹਜ਼ਾਰ ਬਾਈ ਡਾਕਟਰ ਸ਼ਸ਼ੀ ਭੂਸ਼ਨ ਨੂੰ ਕਾਬੂ ਕਰਕੇ ਇਸ ਪਾਸੋਂ ਅੱਠ ਗ੍ਰਾਮ ਹੈਰੋਇਨ ਚੌਦਾਂ ਲਾਈਟਰ ਵਰਤਿਆ ਹੋਇਆ ਸਿਲਵਰ ਪੇਪਰ ਅਤੇ ਅੱਧ ਸੜ੍ਹੇ ਦਸ ਰੁਪੈ ਵਾਲੇ ਨੋਟ ਸਮੇਤ ਬ੍ਰਾਮਦ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਮਹਣੇ ਆਈ ਹੈ ਕਿ ਸ਼ਸ਼ੀ ਭੂਸ਼ਨ ਨਵੰਬਰ ਦੋ ਹਜ਼ਾਰ ਇੱਕੀ ਤੋਂ ਫਿਰੋਜਪੁਰ ਜੇਲ੍ਹ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਹੈ। ਇਹ ਖੁਦ ਵੀ ਹੈਰੋਇਨ ਸਮੇਤ ਹੋਰ ਨਸ਼ੇ ਕਰਨ ਦਾ ਆਦੀ ਹੈ ਤੇ ਇਸ ਵੱਲੋਂ ਜੇਲ੍ਹ ਦੇ ਅੰਦਰ ਬੰਦੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਸ ਵੱਲੋਂ ਜੇਲ੍ਹ ਅੰਦਰ ਬੰਦੀਆਂ ਨੂੰ ਨਸ਼ਾ ਸਪਲਾਈ ਕਰਨ ਦਾ ਬਹੁਤ ਵੱਡਾ ਰੈਕਟ ਚਲਾਇਆ ਜਾ ਰਿਹਾ ਸੀ। ਡਾਕਟਰ ਸ਼ਸ਼ੀ ਭੂਸ਼ਨ ਨੂੰ ਮਿਤੀ ਛੱਬੀ ਅੱਠ ਦੋ ਹਜ਼ਾਰ ਬਾਈ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਿਸ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.