ਬਰਨਾਲਾ : ਤਿੰਨ ਦਿਨ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਨਰੈਣਗੜ੍ਹ ਸੋਹੀਆ ਵਿਖੇ ਸਹੁਰਾ ਪਰਿਵਾਰ ਵਲੋਂ ਕਤਲ ਕੀਤੀ ਗਈ ਨਵ ਵਿਆਹੁਤਾ ਲੜਕੀ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਅਤੇ ਜੱਥੇਬੰਦੀਆਂ ਵਲੋਂ ਥਾਣਾ ਟੱਲੇਵਾਲ ਦਾ ਘਿਰਾਉ ਕਰਕੇ ਧਰਨਾ ਲਗਾਇਆ ਗਿਆ। ਧਰਨਾਕਾਰੀਆਂ ਵਲੋਂ ਕਾਤਲ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮੌਕੇ ਕਿਸਾਨ ਆਗੂ ਕੁਲਵੰਤ ਸਿੰਘ ਭਦੌੜ, ਬੂਟਾ ਸਿੰਘ, ਤਰਲੋਚਨ ਸਿੰਘ ਝੋਰੜਾ ਅਤੇ ਸਰਪੰਚ ਜਗਸੀਰ ਸਿੰਘ ਲੱਖਾ ਨੇ ਕਿਹਾ ਕਿ ਜਗਰਾਉਂ ਦੇ ਪਿੰਡ ਲੱਖਾ ਦੇ ਅਜਮੇਰ ਸਿੰਘ ਨੇ ਆਪਣੀ ਲੜਕੀ ਜਸਪ੍ਰੀਤ ਕੌਰ ਦਾ ਵਿਆਹ ਬੜੇ ਚਾਵਾਂ ਨਾਲ ਨਰੈਣਗੜ੍ਹ ਸੋਹੀਆਂ ਦੇ ਹਰਮਨਪ੍ਰੀਤ ਸਿੰਘ ਨਾਲ ਕੀਤਾ ਸੀ। ਪਰ ਬਦਕਿਸਮਤੀ ਨਾਲ ਵਿਆਹ ਤੋਂ ਥੋੜੇ ਦਿਨ ਬਾਅਦ ਹੀ ਉਸਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਲੜਕੀ ਦਾ ਕਤਲ ਕਰ ਦਿੱਤਾ ਗਿਆ। ਜਿੱਥੇ ਪੀੜਤ ਪਰਿਵਾਰ ਨੇ ਆਪਣੀ ਹੋਣਹਾਰ ਪੁੱਤਰੀ ਗਵਾ ਲਈ ਹੈ, ਉਥੇ ਪਰਿਵਾਰ ਦੇ ਸਾਰੇ ਚਾਅ ਮਾਰੇ ਗਏ ਹਨ।
ਆਗੂਆ ਨੇ ਕਿਹਾ ਕਿ ਪੁਲੀਸ ਨੇ ਭਾਵੇਂ ਲੜਕੀ ਦੇ ਮੁਲਜ਼ਮ ਪਤੀ ਨੂੰ ਕਾਬੂ ਕਰ ਲਿਆ ਗਿਆ ਹੈ, ਪਰ ਮਾਮਲੇ ਵਿੱਚ ਨਾਮਜ਼ਦ ਬਾਕੀ ਪਰਿਵਾਰਕ ਮੈਂਬਰ ਅਜੇ ਪੁਲੀਸ ਦੀ ਗਿ੍ਰਫ਼ਤ ਤੋਂ ਬਾਹਰ ਹਨ। ਜਿਹਨਾਂ ਨੂੰ ਗਿ੍ਰਫ਼ਤਾਰ ਕਰਨ ਦੀ ਮੰਗ ਨੂੰ ਲੈਕੇ ਉਹ ਅੱਜ ਥਾਣੇ ਅੱਗੇ ਧਰਨਾ ਦੇ ਰਹੇ ਹਨ। ਉਹਨਾਂ ਕਿਹਾ ਕਿ ਜਿੰਨਾਂ ਸਮਾਂ ਸਾਰੇ ਮੁਲਜ਼ਮ ਗਿ੍ਰਫ਼ਤਾਰ ਨਹੀਂ ਕੀਤੇ ਜਾਂਦੇ, ਉਨਾਂ ਸਮਾਂ ਮਿ੍ਰਤਕ ਲੜਕੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ।
ਇਹ ਧਰਨਾ ਕਰੀਬ ਢਾਈ ਘੰਟੇ ਚੱਲਿਆ। ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ 22 ਸਤੰਬਰ ਤੱਕ ਸਾਰੇ ਮੁਲਜ਼ਮ ਗਿ੍ਰਫ਼ਤਾਰ ਨਾ ਕੀਤੇ ਤਾਂ ਉਹ ਕੌਮੀ ਮਾਰਗ ਜਾਮ ਕਰਕੇ ਪੁਲੀਸ ਵਿਰੁੱਧ ਪ੍ਰਦਰਸ਼ਨ ਕਰਨਗੇ। ਇਸ ਮੌਕੇ ਧਰਨੇ ਵਿੱਚ ਬੀਕੇਯੂ ਡਕੌਂਦਾ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਤੋਂ ਇਲਾਵਾ ਪਿੰਡ ਲੱਖਾ ਦੀ ਪੰਚਾਇਤ ਅਤੇ ਵੱਡੀ ਗਿਣਤੀ ਵਿਚ ਪਿੰਡ ਵੀ ਹਾਜਰ ਸਨ। ਉਥੇ ਥਾਣਾ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਤੀ ਦਾ ਪੁਲਿਸ ਨੇ ਰਿਮਾਂਡ ਲਿਆ ਹੋਇਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਯਤਨ ਜਾਰੀ ਹਨ।
- ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਅਪ੍ਰੇਸ਼ਨ ਵਿੱਚ ਨਸ਼ਾ ਤਸਕਰੀ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 10 ਵਿਅਕਤੀ ਗ੍ਰਿਫਤਾਰ - Drug smuggler arrested by Punjab
- ਔਰਤਾਂ ਨੂੰ ਹਰ ਸਾਲ ਮਿਲਣਗੇ 10,000 ਰੁਪਏ, ਜਾਣੋ ਕਿਵੇਂ ਲੈ ਸਕਦੇ ਹੋ ਇਸ ਯੋਜਨਾ ਦਾ ਲਾਭ ? - SUBHADRA YOJANA
- ਖੁਸ਼ਖਬਰੀ!..ਸਤੰਬਰ ਦੀ ਇਸ ਤਰੀਕ ਨੂੰ ਵਧੇਗਾ DA! ਨਵਰਾਤਰੀ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਨੂੰ ਮਿਲੇਗਾ ਤੋਹਫਾ! - DA Hike Updates