ਦਿਨ ਦਿਹਾੜੇ ਠੱਗੀ: ਕਾਰ ਸਵਾਰ 2 ਕੈਨ ਅਤੇ ਕਾਰ ਦੀ ਟੈਂਕੀ ’ਚ ਤੇਲ ਪਵਾ ਹੋਏ ਫਰਾਰ - ਕਾਰ ਦੀ ਟੈਂਕੀ ਚ ਤੇਲ ਪਵਾ ਹੋਏ ਫਰਾਰ
🎬 Watch Now: Feature Video
ਤਰਨ ਤਾਰਨ: ਪੰਜਾਬ ਵਿੱਚ ਆਏ ਦਿਨ ਕੋਈ ਨਾ ਕੋਈ ਨਵੀਂ ਤਸਵੀਰ ਵੇਖਣ ਨੂੰ ਮਿਲਦੀ ਹੈ ਕਦੀ ਕਿਸੇ ਜਗ੍ਹਾ ਲੁੱਟ ਖੋਹ ਅਤੇ ਕਦੀ ਚੋਰੀਆਂ ਹੋ ਰਹੀਆਂ, ਪਰ ਪੁਲਿਸ ਹਰ ਵਾਰ ਚੋਰਾਂ ਨੂੰ ਫੜਨ ਵਿੱਚ ਨਾਕਾਮਯਾਬ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿੱਥੇ ਪੈਟਰੋਲ ਪੰਪ ਤੋਂ ਤੇਲ ਪਵਾ ਕਾਰ ਚਾਲਕ ਰਫ਼ੂ ਚੱਕਰ ਹੋ ਗਏ। ਪੰਪ ਦੇ ਕਰਿੰਦੇ ਅਕਾਸ਼ਦੀਪ ਨੇ ਦੱਸਿਆ ਕਿ ਮੈਂ ਅੱਡਾ ਸ਼ੇਖਚੱਕ ਪੰਪ ‘ਤੇ ਡਿਊਟੀ ਕਰਦਾ ਹਾਂ ਅਤੇ ਇੱਕ ਕਾਰ ਵਿੱਚ ਸਵਾਰ 2 ਨੌਜਵਾਨ ਨੇ ਗੱਡੀ ਵਿੱਚ 8 ਹਜ਼ਾਰ ਦਾ ਤੇਲ ਪਵਾਇਆ ਤੇ ਉਹ ਬਿਨਾਂ ਪੈਸੇ ਦਿੱਤੇ ਗੱਡੀ ਭਜਾ ਕੇ ਲੈ ਗਏ ਹਨ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।