Fatehgarh Sahib:ਬਾਰ ਐਸੋਸੀਏਸ਼ਨ ਦੇ ਵਿੱਚ ਵੈਕਸੀਨੇਸ਼ਨ ਕੈਂਪ - Corona epidemic
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ:ਬਾਰ ਐਸੋਸੀਏਸ਼ਨ (Bar Association) ਸ੍ਰੀ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਤੇਜਿੰਦਰ ਸਿੰਘ ਧੀਮਾਨ ਦੀ ਅਗਵਾਈ ਵਿਚ ਬਾਰ ਰੂਮ ਵਿਚ ਕੋਵਿਡ-19 (Covid-19) ਵੈਕਸੀਨੇਸ਼ਨ ਕੈਂਪ ਲਗਾਇਆ ਗਿਆ।ਕੈਂਪ ਵਿਚ 145 ਵਿਅਕਤੀਆਂ ਨੂੰ ਵੈਕਸੀਨ ਲਗਾਈ ਗਈ ਹੈ।ਇਸ ਮੌਕੇ ਸ਼ੈਸ਼ਨ ਜੱਜ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ (Corona epidemic) ਤੋਂ ਬਚਣ ਲਈ ਵੈਕਸੀਨ ਲਗਾਈ ਚਾਹੀਦੀ ਹੈ ਅਤੇ ਵੈਕਸੀਨ ਦੇ ਬਾਰੇ ਫੈਲੇ ਭਰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ।ਇਸ ਮੌਕੇ ਐਡਵੋਕੇਟ ਤੇਜਿੰਦਰ ਸਿੰਘ ਧੀਮਾਨ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ (Corona epidemic) ਦਾ ਨਵਾਂ ਸਟ੍ਰੇਨ ਆ ਗਿਆ ਹੈ ਜੋ ਬਹੁਤ ਹੀ ਖ਼ਤਰਨਾਕ ਹੈ ਇਸ ਤੋਂ ਬਚਣ ਲਈ ਵੈਕਸੀਨ ਲਗਾਉਣੀ ਚਾਹੀਦੀ ਹੈ।