ਕਿਸਾਨਾਂ ਨੇ ਘੇਰਿਆ ਡੀਸੀ ਦਫ਼ਤਰ, ਮੰਗ ਪੱਤਰ ਸੌਂਪ ਮੁਆਵਜ਼ੇ ਦੀ ਕੀਤੀ ਮੰਗ - dc hath sompya mang patar
🎬 Watch Now: Feature Video
ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ (Revolutionary Farmers Union) ਦੇ ਆਗੂਆਂ ਵਲੋਂ ਡਿਪਟੀ ਕਮਿਸ਼ਨਰ (Deputy Commissioner) ਫਤਿਹਗੜ੍ਹ ਸਾਹਿਬ ਨਾਲ ਮੀਟਿੰਗ ਕਰੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਂਦੇ ਹੋਏ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਚਾਇਨਾ ਵਾਇਰਸ (China virus hit ) ਦੀ ਮਾਰ ਨਾਲ ਝੋਨੇ ਦੀ ਖਰਾਬ ਹੋਈ ਫ਼ਸਲ ਅਤੇ ਲੰਪੀ ਸਕਿਨ (Lumpy skin) ਨਾਲ ਪਸ਼ੂਆਂ ਦੀ ਮੌਤ ਨਾਲ ਹੋਏ ਨੂਕਸਾਨ ਦਾ ਮੁਆਵਜ਼ਾ ਸਰਕਾਰ ਦੇਵੇ ਅਤੇ ਉਸ ਉੱਚੇ ਠੱਲ ਪਾਉਣ ਲਈ ਸਾਰਥਕ ਕਦਮ ਵੀ ਚੁੱਕੇ ਜਾਣ । ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਲਈ ਸਰਕਾਰ ਡੀ.ਏ.ਪੀ. ਖਾਦ ਦਾ ਪ੍ਰਬੰਧ ਕਰੇ ਅਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਵਿੰਟਲ ਮੁਆਵਜ਼ਾ ਦਿੱਤਾ (Compensation of Rs. 200 per quintal should be given) ਜਾਵੇ ਜਾਂ 5 ਹਜਾਰ ਪ੍ਰਤੀ ਏਕੜ ਕਣਕ ਬੀਜਣ ਤੋਂ ਪਹਿਲਾ ਦਿੱਤਾ ਜਾਵੇ। ਜੇਕਰ ਸਰਕਾਰ ਸਿਰਫ ਵਾਅਦਾ ਕਰਦੀ ਹੈ ਤਾਂ ਉਹ ਪਰਾਲੀ ਨੂੰ ਅੱਗ ਲਗਾਕੇ ਹੀ ਕਣਕ ਦੀ ਬਿਜਾਈ ਕਰਨਗੇ।