ਕਿਸਾਨਾਂ ਨੇ ਮਾਰਿਆ ਡੀਸੀ ਦਫਤਰਾਂ ਮੁਹਰੇ ਧਰਨਾ - 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13465433-1014-13465433-1635258937475.jpg)
ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਨੇ ਪੰਜਾਬ ਪੱਧਰ ‘ਤੇ ਅੱਜ 9 ਜਿਲ੍ਹਿਆਂ ਵਿੱਚ ਡੀਸੀ ਦਫਤਰਾਂ ਅੱਗੇ ਧਰਨਾ ਦਿੱਤਾ (Protest in front of DC offices) ਤੇ ਤਿੰਨ ਥਾਂ ਮੰਗ ਪੱਤਰ ਸੌਂਪੇ। ਇਸੇ ਸਿਲਸਿਲੇ ਵਿੱਚ ਅੰਮ੍ਰਿਤਸਰ ਵਿਖੇ ਵੀ ਸਵੇਰੇ 11 ਵਜੇ ਤੋਂ ਦੁਪਿਹਰ 2 ਵਜੇ ਤੱਕ ਲਗਾਇਆ ਗਿਆ। ਜਥੇਬੰਦੀ ਨੇ ਇਹ ਮੁਜਾਹਰਾ ਲਖੀਮਪੁਰ ਖੇੜੀ ਘਟਨਾ (Lakhimpur Kheri Incident) ਦੇ ਮੁੱਖ ਦੋਸ਼ੀ ਅਜੇ ਮਿਸ਼ਰਾ (Ajay Mishra) ਨੂੰ ਗਿਰਫ਼ਤਾਰ ਕਰਨ, ਗੜ੍ਹੇਮਾਰੀ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਮੁਆਵਜਾ ਲੈਣ (Compensation of Crops) ਤੇ ਪੈਟਰੋਲ, ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਰੁੱਧ (Rising prices of petrol, diesel) ਕੀਤਾ ਸੀ। ਜਥੇਬੰਦੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਲਖੀਮਪੁਰ ਖੇੜੀ ਘਟਨਾ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਨੂੰ ਗਿਰਫਤਾਰ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਭਾਰੀ ਗੜ੍ਹੇਮਾਰੀ,ਮੀਂਹ, ਹਨੇਰੀ,ਝੱਖੜ ਨਾਲ ਖੜ੍ਹੀ ਝੋਨੇ ਦੀ ਫ਼ਸਲ ਦਾ 100% ਨੁਕਸਾਨ ਹੋ ਗਿਆ ਹੈ, ਲਿਹਾਜਾ ਗਿਰਦਾਵਰੀਆਂ ਤੁਰੰਤ ਮੁਕੰਮਲ ਕਰਕੇ (Immediate Girdawaris demanded) 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ (Farmers Want 50 thousand compensation per acre)ਦਿੱਤਾ ਜਾਵੇ।