ਕਿਸਾਨਾਂ ਨੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ - Farmers blow up effigy of central government
🎬 Watch Now: Feature Video
ਫਿਰੋਜ਼ਪੁਰ: ਲਖੀਮਪੁਰ ਖੀਰੀ ਵਿੱਚ ਯੂਪੀ ਸਰਕਾਰ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸੀਸ ਮਿਸ਼ਰਾ ਵੱਲੋ ਕਿਸਾਨਾਂ ਨੂੰ ਗੱਡੀ ਥੱਲੇ ਦਰੜ ਕੇ ਸ਼ਹੀਦ ਕੀਤਾ ਗਿਆ ਸੀ ਜਿਸ ਵਿੱਚ ਇੱਕ ਪੱਤਰਕਾਰ ਸਣੇ ਪੰਜ ਕਿਸਾਨ ਸ਼ਹੀਦ ਹੋ ਗਏ ਸਨ। ਪਰ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੋਸੀ ਮੰਤਰੀ ਤੇ ਕੋਈ ਕਾਰਵਾਈ ਨਹੀ ਹੋਈ।ਪਿਛਲੇ ਦਿਨੀਂ ਬੇਸ਼ੱਕ ਮੰਤਰੀ ਦੇ ਮੁੰਡੇ ਦੀ ਜ਼ਮਾਨਤ ਅਰਜੀ ਰੱਦ ਕਰਕੇ ਕੋਰਟ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ ਪਰ ਇਸ ਕੇਸ 'ਚ ਮੰਤਰੀ 'ਤੇ ਉਸ ਦੇ ਪੁੱਤਰ ਖਿਲਾਫ ਗਵਾਹੀ ਦੇਣ ਵਾਲੇ ਕਿਸਾਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ 'ਤੇ ਉਹਨਾਂ ਉੱਤੇ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ। ਇਹ ਸਭ ਕੁਝ ਯੋਗੀ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਨਜ਼ਰਾ ਸਾਹਮਣੇ ਹੋ ਰਿਹਾ ਹੈ। ਹਮਲਾਵਰਾਂ ਦੀ ਪੁਸਤਪਨਾਹੀ ਸਰਕਾਰ ਵੱਲੋ ਕੀਤੀ ਜਾ ਰਹੀ ਹੈ।